ਸ਼ਾਨੇ ਪੰਜਾਬ ਕਲੱਬ ਮਲੇਸ਼ੀਆ ਨੇ ਸ਼ਾਨਦਾਰ ਕਬੱਡੀ ਕੱਪ ਕਵਾਇਆ


ਮਲੇਸ਼ੀਆ (ਸੂਰਮਾ ਪੰਜਾਬ)- ਕਬੱਡੀ ਫਡਰੇਸ਼ਨ ਕੁਆਲਾਲੰਪੁਰ ਮਲੇਸ਼ੀਆ ਦੇ ਬੇਨਰ ਹੇਠ ਸ਼ਾਨੇ ਪੰਜਾਬ ਕਲੱਬ ਮਲੇਸ਼ੀਆ ਵਲੋ ਕੁਆਲਾਲੰਪੁਰ ਸੈਂਟਰ ਬ੍ਰਿਕਫਲੀਡ ਵਿੱਚ ਇਕ ਸ਼ਾਨਦਾਰ ਖੇਡ ਟੂਰਨਾਮੈਂਟ ਕਰਵਾਇਆ ਗਿਆ। ਜੋ ਕਿ ਆਪਣੀਆਂ ਅਮਿੱਟ ਯਾਂਦਾ ਛੱਡਦਾ ਹੋਇਆ ਸਮਾਪਤ ਹੋਇਆ। ਇਸ ਟੂਰਨਾਮੈਂਨਟ ਵਿੱਚ ਨੌ ਕਲੱਬਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਕਬੱਡੀ ਦੇ ਦਿਲਚਸਪ ਮੁਕਾਬਲੇ ਹੋਏ। ਫਾਈਨਲ ਮੈਚ ਰੋਇਲ ਪੰਜਾਬ ਕਲੱਬ ਮਲੇਸ਼ੀਆ ਅਤੇ ਮੀਰੀ ਪੀਰੀ ਕਲੱਬ ਮਲੇਸ਼ੀਆ ਵਿੱਚਕਾਰ ਹੋਇਆ। ਜਿਸ ਵਿੱਚ ਰੋਇਲ ਪੰਜਾਬ ਕੱਬਡੀ ਕਲੱਬ ਮਲੇਸ਼ੀਆ ਨੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਜਿੱਤ ਹਾਸਲ ਕਰਦੇ ਸ਼ਾਨਦਾਰ ਕੱਪ ਤੇ ਕਬਜਾ ਕੀਤਾ। ਕਲੱਬ ਵੱਲੋਂ ਜੈਤੁ ਟੀਮ ਨੰ ਨਗਦ ਰਾਸ਼ੀ ਅਤੇ ਸ਼ਾਨਦਾਰ ਕੱਪ ਨਾਲ ਸਨਮਾਨ ਵੀ ਕੀਤਾ ਗਿਆ। ਖੇਡ ਟੂਰਨਾਮੈਂਟ ਵਿਚ ਬੇਸਟ ਰੇਡਰ ਅਤੇ ਬੇਸਟ ਜਾਫ਼ੀ ਨੂੰ ਵੀ ਨਗਦ ਇਨਾਮ ਤੇ ਸ਼ਾਨਦਾਰ ਕੱਪ ਨਾਲ ਸਨਮਾਨ ਕੀਤਾ। ਖਿਡਾਰੀਆਂ ਦੀ ਜਾਣ ਪਛਾਣ ਬਣਾਉਣ ਲਈ ਕਲੱਬ ਵਲੋਂ ਵਿਸ਼ੇਸ਼ ਤੋਰ ਤੇ ਸੱਦੇ ਕੁਮੈਂਨਟਰ ਜਗਦੀਸ਼ ਜੈਲਦਾਰ ਨੇ ਆਪਣੇ ਅਨਮੋਲ  ਬੋਲਾ ਰਾਹੀ ਵਧੀਆ ਕੁਮੈਂਟਰੀ  ਕਰਕੇ ਪੂਰੇ ਮਾਨ ਸ਼ਾਨਮਾਨ ਹਾਸਲ ਕੀਤੇ। ਸ਼ਾਨੇ ਪੰਜਾਬ ਕਲੱਬ ਮਲੇਸ਼ੀਆ ਦੇ ਪ੍ਰਮੋਟਰ ਸ. ਰਾਣਾ ਰੰਧਾਵਾ ਨੁੰ ਕਲੱਬ ਵੱਲੋ ਵਿਸ਼ੇਸ਼ ਤੌਰ ਤੇ ਚੰਗੀਆਂ ਸੇਵਾਵਾਂ ਨਿਭਾਉਣ ਤੇ 5 ਫੁੱਟ ਉੱਚੇ ਕੱਪ ਨਾਲ ਸਨਮਾਨਿਤ  ਕੀਤਾ ਗਿਆ। ਇਸ ਮੌਕੇ ਤੇ ਪ੍ਰਮੋਟਰ ਰਾਣਾ ਰੰਧਾਵਾ ਨੇ ਖੇਡ ਪੇਮੀਆ ਅਤੇ ਕਲੱਬ  ਮੈਂਬਰ ਦਾ ਧੰਨਵਾਦ ਕਰਦਿਆਂ ਕਿਹਾ ਉਹ ਆਣ ਵਾਲੇ ਸਮੇਂ ਵਿਚ  ਵੀ ਆਪਣੀ ਮਾਂ ਖੇਡ ਕੱਬਡੀ ਨੁੰ ਉਤਸ਼ਾਹਿਤ ਕਰਨ ਲਈ ਆਪਣੀ ਸੇਵਾਵਾਂ ਨਿਭਾਉਣ ਲਈ ਬਚਨਵੱਧ ਰਹਿਣਗੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਮੋਟਰ ਗੁਰਪ੍ਰੀਤ ਸਿੰਘ ਗੋਪੀ ਸ਼ਾਹਆਲਮ, ਪ੍ਰਮੋਟਰ ਰਾਣਾ ਰੰਧਾਵਾ, ਪ੍ਰਮੋਟਰ ਜੋਧਾ ਰੰਧਾਵਾ, ਪ੍ਰਮੋਟਰ  ਵਿਜੇ ਮਲੇਸੀਆ, ਪ੍ਰਮੋਟਰ ਸਤਿੰਦਰ ਤੱਗੜ ਨੇ ਕਿਹਾ ਇੰਨਟਰਨੈਸ਼ਨਲ ਪੱਧਰ ਤੇ ਮਾਂ ਖੇਡ ਕੱਬਡੀ, ਪੰਜਾਬੀ ਸੱਭਿਆਚਾਰ, ਮਾਂ ਬੋਲੀ ਨੁੰ ਦੁਨੀਆਂ ਕੌਨੇ ਕੌਨੇ ਵਿੱਚ ਪ੍ਰਫੁੱਲਤ ਕਰਨ ਲਈ ਸਾਨ੍ਹੰ ਇਸ ਤਰਾਂ ਦੇ ਟੁਰਨਾਮੈਂਟ ਕਰਾਉਣੇ ਚਾਹੀਦੇ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਤੇ ਨੋਜਵਾਨ ਨਸ਼ਿਆਂ ਦੂਰ ਰਹਿ ਕੇ ਆਪਣੇ ਪੰਜਾਬੀ ਵਿਸਰੇ ਨਾਲ ਜੁੱੜਨ। ਉਨਾ ਟੁਰਨਾਂਮੈਂਟ ਵਿੱਚ ਸਹਿਯੋਗ ਕਰਨ ਵਾਲਿਆ ਚ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਤਿੰਨ ਸਤੰਬਰ 2023 ਨੂੰ ਕਲਾਗ ਵਿਖੇ ਸ਼ਾਨਦਾਰ ਟੁਰਨਾਂਮੈਂਟ ਕਰਵਾਇਆ ਜਾਵੇਗਾ। ਇਸ ਮੋਕੇ ਕਲੱਬ ਵਲੌਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਗੁਰ ਘਰ ਕਾ ਲੰਗਰ ਅਤੁੱਟ ਵਰਤਾਇਆ ਗਿਆ। ਟੂਰਨਾਂਮੈਂਟ ਮੌਕੇ ਤੇ ਭਾਰੀ ਗਿਣਤੀ ਵਿੱਚ ਪ੍ਰਮੋਟਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।


Post a Comment

0 Comments