ਥਾਣਾ ਮੇਹਟੀਆਣਾ ਦੀ ਪੁਲਿਸ ਨੇ ਤਿੰਨ ਔਰਤਾਂ ਨੂੰ 345 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਗ੍ਰਿਫਤਾਰ


ਨਸ਼ੇ ਦੇ ਸੋਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ : ਸਬ ਇੰਸਪੈਕਟਰ ਜਗਜੀਤ ਸਿੰਘ

ਹੁਸ਼ਿਆਰਪੁਰ 16 ਸਤੰਬਰ (ਤਰਸੇਮ ਦੀਵਾਨਾ)- ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸਾਂ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆਂ ਵਸਤੂਆਂ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਥਾਨਕ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਇੰਸਪੈਕਟਰ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਦਸਿਆ ਕਿ ਥਾਣੇ ਵਿਕੇ ਤੈਨਾਤ ਏ.ਐਸ.ਆਈ ਵਿਜੈ ਕੁਮਾਰ ਨੇ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਦੀ ਤਲਾਸ਼, ਵਿੱਚ ਚੋਅ ਬੱਡਲਾ ਵਿਖੇ ਮੌਜੂਦ ਸਨ ਚੋਅ ਦੇ ਹਾਰਟਾ ਬੰਨ ਵਲੋਂ 3 ਔਰਤਾਂ ਪੈਦਲ ਆ ਰਹੀਆਂ ਸਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿਛੇ ਨੂੰ ਮੁੱੜਨ ਲੱਗੀਆਂ ਤਾ ਏ.ਐਸ.ਆਈ ਵਿਜੈ ਕੁਮਾਰ ਨੇ ਸ਼ੱਕ ਦੀ ਬਿਨ੍ਹਾਂ ਤੇ ਮਹਿਲਾ ਕਮਰਚਾਰੀਆ ਦੀ ਮੱਦਦ ਨਾਲ ਉਹਨਾਂ ਨੂੰ ਕਾਬੂ ਕੀਤਾ। ਜਿਨ੍ਹਾ ਦੇ ਨਾਮ ਪਤਾ ਪੁੱਛਣ ਤੇ ਉਹਨਾਂ ਨੇ ਆਪਣਾ ਨਾਮ ਬਿਮਲਾ ਉਰਫ ਬਿੰਬੋ ਪਤਨੀ ਕਰਨੈਲ ਰਾਮ, ਦੂਜੀ ਗੁਰਮੀਤ ਕੌਰ ਉਰਫ ਮੀਤੋ ਪਤਨੀ ਨਰੰਜਣ ਦਾਸ ਵਾਸੀਆਨ ਹਾਰਟਾ ਥਾਣਾ ਮੇਹਟੀਆਣਾ, ਤੀਜੀ ਨੇ ਆਪਣਾ ਨਾਮ ਜਸਵੰਤ ਕੌਰ ਉਰਫ ਮੀਨਾ ਪਤਨੀ ਕਮਲਜੀਤ ਰਾਮ ਵਾਸੀ ਗੰਨਾ ਪਿੰਡ ਥਾਣਾ ਫਿਲੋਰ ਜਿਲਾ ਜਲੰਧਰ ਹਾਲ ਵਾਸੀ ਵਾਸੀਆਨ ਹਾਰਟਾ ਥਾਣਾ ਮੇਹਟੀਆਣਾ ਦੱਸਿਆ। ਜਿਨਾਂ ਦੇ ਹੱਥ ਵਿੱਚ ਫੜੇ ਮੋਮੀ ਲਿਫਾਫਿਆਂ ਦੀ ਤਲਾਸ਼ੀ ਮਹਿਲਾ ਕਰਮਚਾਰੀ ਰਾਹੀਂ ਕਰਵਾਈ ਗਈ ਤੇ ਬਿਮਲਾ ਉਰਫ ਬਿੰਬੋ ਪਾਸੇ 115 ਗਰਾਮ ਨਸ਼ੀਲਾ ਪਦਾਰਥ, ਗੁਰਮੀਤ ਕੌਰ ਪਾਸੋਂ 106 ਗਰਾਮ ਨਸ਼ੀਲਾ ਪਦਾਰਥ ਅਤੇ ਜਸਵੰਤ ਕੌਰ ਪਾਸੇ 124 ਨਸ਼ੀਲਾਂ ਪਦਾਰਥ ਬਰਾਮਦ ਹੋਇਆ। ਜਿਸ ਤੇ ਉਕਤਾ ਤੇ  ਥਾਣਾ ਮੇਹਟੀਆਣਾ ਵਿਖੇ  ਮੁੱਕਦਮਾ ਦਰਜ ਕੀਤਾ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।


Post a Comment

0 Comments