ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਵਿੱਚ ਅਧਿਆਪਕ ਮਾਪੇ ਬੈਠਕ ਪ੍ਰੋਗਰਾਮ ਕਰਵਾਇਆ


ਜਲੰਧਰ (ਅਮਰਜੀਤ ਸਿੰਘ)- ਬੱਚਿਆਂ ਦੀ ਸ਼ਖਸੀਅਤ ਦੇ ਮਾਨਸਿਕ ਵਿਕਾਸ ਵਿੱਚ ਸਕੂਲ ਦਾ ਪ੍ਰਮੁੱਖ ਯੋਗਦਾਨ ਹੁੰਦਾ ਹੈ।  ਇਸੇ ਉਦੇਸ਼ ਤੇ ਵਿਚਾਰ ਕਰਨ ਲਈ ਅੱਜ 2.9.2023 ਨੂੰ ਸਕੂਲ  ਵਿੱਚ ਇਸ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ । ਇਸ ਸਮਾਰੋਹ ਵਿੱਚ ਜਮਾਤ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀ ਦੇ ਮਾਤਾ -ਪਿਤਾ ਸ਼ਾਮਲ ਸਨ।
ਜਿਸ ਵਿੱਚ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਸੰਬੋਧਨ ਕੀਤਾ ਗਿਆ।  ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਰਾਜਵਿੰਦਰ ਪਾਲ (ਵਾਇਸ ਪ੍ਰਿੰਸੀਪਲ ਐਮ.ਜੀ.ਐਨ ਪਬਲਿਕ ਸਕੂਲ ਅਰਬਨ ਸਟੇਟ. ਫੇਸ-2 ਜਲੰਧਰ ਤੋਂ ਸ਼ਾਮਲ ਸਨ।  ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਵਿਵਹਾਰ ਦੀਆਂ ਤਬਦੀਲੀਆਂ ਬਾਰੇ ਮਾਪਿਆਂ ਨੂੰ  ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਚੰਗੇ, ਸਹੀ ਢੰਗ ਨਾਲ ਬੱਚਿਆਂ ਨਾਲ ਵਿਵਹਾਰ ਕਰਨਾ ਚਾਹੀਦਾ ਹੈ।  ਬੱਚਿਆਂ ਵਿੱਚ ਸਮਾਜਿਕ ਅਤੇ ਭਾਵਨਾਤਮਕ ਹੁਨਰ ਵਿਕਸਿਤ ਕਰਨ ਵਿੱਚ  ਸਹਾਇਤਾ ਕਰਨੀ ਚਾਹੀਦੀ ਹੈ।

 ਇਸ ਸਮਾਰੋਹ ਵਿੱਚ ਸਕੂਲ ਦੇ ਚੇਅਰਮੈਨ  ਸ਼੍ਰੀ ਜਗਦੀਸ਼ ਲਾਲ ਜੀ, ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ, ਪ੍ਰਿੰਸੀਪਲ ਸ਼੍ਰੀ ਸਵਿੰਦਰ ਕੌਰ ਮੱਲ੍ਹੀ  ਜੀ , ਹੇਡ ਮਿਸਟ੍ਰੇਸ ਸ਼੍ਰੀ ਪਰਵਿੰਦਰ ਕੌਰ ਜੀ ਅਤੇ ਸਮੂਹ ਮੈਂਬਰ ਸ਼ਾਮਲ ਸਨ।  ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਜੀ ਨੇ ਮਾਪਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੱਚਿਆਂ ਵਿੱਚ ਵਿਵਹਾਰ ਨਾਲ ਸੰਬੰਧਿਤ ਮੁਸ਼ਕਲਾਂ ਹਨ  ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਸਹੀ ਵਿਵਹਾਰ ਕਰਨਾ ਚਾਹੀਦਾ ਹੈ। ਇਸ ਲਈ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕਰਨ ਦਾ ਯਤਨ ਕਰਨਾ ਚਾਹੀਦਾ ਹੈ।  ਸਕੂਲ ਦੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਜੀ ਨੇ ਸਾਰੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਅਤੇ  ਇਹ ਵਿਸ਼ਵਾਸ ਵੀ ਦਿਵਾਇਆ ਕਿ ਸਕੂਲ ਵਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਜਿਸ ਨਾਲ ਵਿਦਿਆਰਥੀਆਂ ਦਾ ਬਹੁ -ਪੱਖੀ ਵਿਕਾਸ ਹੋ ਸਕੇ।

Post a Comment

0 Comments