ਜੰਡੂ ਸਿੰਘਾ ਵਿੱਚ ਮਾਂ ਭਗਵਤੀ ਜਾਗਰਣ 21 ਅਕਤੂਬਰ ਨੂੰ

ਜੰਡੂ ਸਿੰਘਾ ਵਿਖੇ ਕਰਵਾਏ ਜਾ ਰਹੇ ਜਾਗਰਣ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ।  

ਅਮਰਜੀਤ ਸਿੰਘ ਜੰਡੂ ਸਿੰਘਾ-
ਜੈ ਦੁਰਗਾ ਸੇਵਾ ਸੰਮਿਤੀ ਜੰਡੂ ਸਿੰਘਾ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਮਾਂ ਭਗਵਤੀ ਜਾਗਰਣ 21 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਵਿਖੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰਚਰਨ ਸਿੰਘ ਗਾਬਾ, ਸਾਹਿਲ ਸ਼ਰਮਾਂ, ਇੰਦਰਪਾਲ ਸਿੰਘ, ਕਵੀ ਰਾਜ, ਰਾਜ ਕੁਮਾਰ ਰਾਜੂ, ਦੀਪਕ ਪੰਡਿਤ, ਅਬੀ, ਰਜਿੰਦਰ ਸ਼ਰਮਾਂ ਨੇ ਦਸਿਆ ਕਿ ਇਸ ਜਾਗਰਣ ਸਬੰਧੀ 21 ਅਕਤੂਬਰ ਨੂੰ ਦੁਪਿਹਰ 2 ਵਜੇ ਦਿਵਿਆ ਜੋਤ ਦੀ ਸ਼ੋਭਾ ਯਾਤਰਾ ਸਮੂਹ ਸੰਗਤਾਂ ਸਮੇਤ ਸਾਰੇ ਨਗਰ ਦੀ ਪ੍ਰਕਰਮਾਂ ਕਰੇਗੀ। ਉਪਰੰਤ ਰਾਤ 8 ਵਜੇ ਮਾਂ ਭਗਵਤੀ ਜਾਗਰਣ ਦੀ ਅਰੰਭਤਾ ਹੋਵੇਗੀ। ਜਿਸ ਵਿੱਚ ਮਹੰਤ ਜੋਗਿੰਦਰ ਸਾਜਨ, ਵਰੁੱਨ ਮਦਾਨ ਮਹਾਂਮਾਈ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਜਾਗਰਣ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। 


Post a Comment

0 Comments