ਜੰਡੂ ਸਿੰਘਾ ਵਿੱਚ ਦੋ ਦਿਨਾਂ 31ਵਾਂ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ



ਚੌਟੀ ਦੀਆਂ 6 ਕਲੱਬਾਂ ਨੇ ਦਿਖਾਏ ਕਬੱਡੀ ਦੇ ਜੋਹਰ

ਕੇਂਦਰੀ ਮੰਤਰੀ, ਕੈਬਨਿਟ ਮੰਤਰੀ ਪੰਜਾਬ, ਐਮ.ਪੀ ਜਲੰਧਰ, ਐਮ.ਐਲ.ਏ ਤੇ ਹੋਰ ਵੱਖ ਵੱਖ ਉੱਘੀਆਂ ਸ਼ਖਸ਼ੀਅਤਾਂ ਨੇ ਕਬੱਡੀ ਕੱਪ ਦੇ ਫਾਇਨਲ ਮੁਕਾਲਿਆਂ ਦੌਰਾਨ ਕੀਤੀ ਸ਼ਿਰਕਤ

ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਨਰਿੰਦਰਪਾਲ ਸਿੰਘ ਸੰਘਾ ਦੀ ਨਿੱਘੀ ਯਾਦ ਵਿੱਚ ਕਰਵਾਇਆ 31ਵਾਂ ਸ਼ਾਨਦਾਰ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆਂ। ਇਸ ਦੋ ਦਿਨਾਂ ਕਬੱਡੀ ਕੱਪ ਦਾ ਸ਼ੁੱਭ ਅਰੰਭ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਕੇ ਕੀਤਾ ਗਿਆ ਅਤੇ ਮੈਚਾਂ ਦੀ ਅਰੰਭਤਾਂ ਨਰਿੰਦਰਪਾਲ ਸਿੰਘ ਸੰਘਾ ਦੀ ਮਾਤਾ ਸਤਵਿੰਦਰ ਕੌਰ ਜੀ ਵੱਲੋਂ ਰੀਬਨ ਕੱਟ ਕੇ ਕੀਤੀ ਗਈ। ਪਹਿਲੇ ਦਿਨ ਕਰਵਾਏ ਕਬੱਡੀ ਮੈਂਚਾਂ ਦੌਰਾਨ 24 ਟੀਮਾਂ 56 ਕਿਲੋ੍ਹ ਅਤੇ 26 ਟੀਮਾਂ 75 ਕਿਲੋ੍ਹ ਦੇ ਕਬੱਡੀ ਖਿਡਾਰੀਆਂ ਦੇ ਮੈਂਚ ਕਰਵਾਏ ਗਏ। ਦੂਸਰੇ ਦਿਨ ਦੇ ਫਾਇਨਲ ਮੈਂਚਾਂ ਵਿੱਚ 6 ਕਲੱਬਾਂ ਦੀਆਂ ਕਬੱਡੀ ਟੀਮਾਂ ਨੇ ਮੈਂਚਾਂ ਵਿੱਚ ਭਾਗ ਲਿਆ। ਕਬੱਡੀ ਕੱਪ ਦੇ ਫਾਇਨਲ ਮੈਚਾਂ ਵਿੱਚ ਜੰਡਿਆਲਾ ਮੰਜਕੀ ਦੀ ਟੀਮ ਇੱਕ ਲੱਖ ਅਤੇ ਟਰਾਫੀ ਨਾਲ ਜੈਤੂ ਰਹੀ। ਦੂਸਰੇ ਨੰਬਰ ਤੇ ਗੋਲਡੀ ਕਲੱਬ ਜੰਡੂ ਸਿੰਘਾ ਦੀ ਟੀਮ 75 ਹਜ਼ਾਰ ਤੇ ਟਰਾਫੀ ਨਾਲ ਜੈਤੂ ਰਹੀ। ਇਸ ਮੌਕੇ ਤੇ ਬੈਸਟ ਰੈਡਰ ਅਤੇ ਜਾਫੀ ਨੂੰ ਵੀ ਪ੍ਰਬੰਧਕਾਂ ਵੱਲੋਂ 21-21 ਹਜ਼ਾਰ ਦੇ ਆਕਰਸ਼ਕ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਕਬੱਡੀ ਦੇ ਉੱਘੇ ਖਿਡਾਰੀ ਹਰਪਾਲ ਸਿੰਘ ਕਾਡੀ ਨੂੰ 51 ਹਜਾਰ ਰੁਪਏ ਨਗਦ ਟਰਾਫੀ ਅਤੇ ਕਬੱਡੀ ਦੇ ਖਿਡਾਰੀ ਮੰਨ ਜੰਡੂ ਸਿੰਘਾ ਦਾ ਵੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਗੱਗੀ ਖੀਰਾ ਵਾਲੀ ਕਬੱਡੀ ਖਿਡਾਰੀ ਨੂੰ ਵੀ ਸਰਪੰਚਪਤੀ ਅਸ਼ੋਕ ਕੁਮਾਰ ਕਪੂਰ ਪਿੰਡ ਵੱਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਦੇ ਨਿਵਾਜਿਆ ਗਿਆ।


ਇਹ 31ਵੇਂ ਕਬੱਡੀ ਕੱਪ ਦੇ ਮੈਂਚਾਂ ਦਾ ਅਨੰਦ ਮਾਨਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ (ਭਾਜਪਾ), ਕੈਬਨਿੰਟ ਮੰਤਰੀ ਬਲਕਾਰ ਸਿੰਘ ਆਮ ਆਦਮੀ ਪਾਰਟੀ, ਐਮ.ਪੀ ਸ਼ੁਸ਼ੀਲ ਕੁਮਾਰ ਰਿੰਕੂ ਜਲੰਧਰ, ਰਾਜਵਿੰਦਰ ਕੌਰ ਥਿਆਣਾ ਮਹਿਲਾ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ, ਐਮ.ਐਲ.ਏ ਆਦਮਪੁਰ ਸੁਖਵਿੰਦਰ ਕੋਟਲੀ, ਡਾ. ਸੁੱਖੀ ਐਮ.ਐਲ.ਏ ਬੰਗਾ, ਸਾਬਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ, ਬੀਐਸਪੀ ਸੀਨੀਅਰ ਲੀਡਰ ਐਡਵੋਕੇਟ ਬਲਵਿੰਦਰ ਕੁਮਾਰ ਕਰਤਾਰਪੁਰ, ਪਰਮਜੀਤ ਸਿੰਘ ਰਾਏਪੁਰ ਐਸ.ਜੀ.ਪੀ.ਸੀ ਮੈਂਬਰ, ਗੁਰਦਿਆਲ ਸਿੰਘ ਨਿੱਜਰ ਸੀਨੀਅਰ ਅਕਾਲੀ ਆਗੂ, ਸ. ਭਗਵਾਨ ਸਿੰਘ ਜੋਹਲ,  ਜਗਮੋਹਨ ਸਿੰਘ ਰਾਜੂ ਆਈ.ਏ.ਐਸ (ਸਾਬਕਾ ਡਵੀਜ਼ਨ ਕਮਿਸ਼ਨਰ), ਕਮਲਜੀਤ ਸਿੰਘ ਬਸਰਾ ਐਸ.ਓ.ਆਈ ਪ੍ਰਧਾਨ ਨਵਾਂ ਸ਼ਹਿਰ, ਅਮਿ੍ਰਤਪਾਲ ਸਿੰਘ ਪ੍ਰਧਾਨ ਐਸ.ਓ.ਆਈ ਆਦਮਪੁਰ, ਦੀਪੂ ਸਰਪੰਚ ਦੰਦੂਪੁਰ ਤੇ ਹੋਰ ਉਚੇਚੇ ਤੋਰ ਪੁੱਜੇ। ਜਿਨ੍ਹਾਂ ਦਾ ਟੂਰਨਾਂਮੈਂਟ ਪ੍ਰਬੰਧਕ ਗੁਰਵੀਰ ਸੰਘਾ, ਰਵਿੰਦਰ ਸੰਘਾ, ਚੇਤਨਪਾਲ ਸਿੰਘ ਹਨੀ, ਪਰਵਿੰਦਰ ਸ਼ਰਮਾਂ ਅਤੇ ਸਾਥੀਆਂ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਰਬਜੋਤ ਸਿੰਘ ਸ਼ੇਰਗਿੱਲ, ਭੁਪਿੰਦਰ ਸੰਘਾ, ਗੁਰਪ੍ਰੀਤ ਪੰਮਾਂ, ਵਿਜੇ ਜੰਡੂ, ਬਿੱਲੀ ਇਟਲੀ, ਸੱਤਾ ਸੰਘਾ, ਦੀਪੂ ਰਿਸ਼ੀ, ਸਾਬੀ ਔਜਲਾ, ਪਰਮਜੀਤ ਸਿੰਘ ਲਾਲਾ, ਬਹਾਦੁਰ ਸਿੰਘ, ਸਾਜਨ ਸਿੰਘ ਬਾਬਾ, ਦੀਪੂ ਸਰਪੰਚ ਕਪੂਰਥਲਾ, ਮਨਵੀਰ ਚੀਮਾ ਜਲੰਧਰ, ਗੁਰਪ੍ਰੀਤ ਭਲਵਾਨ, ਗੁਰਦੀਪ ਸਿੰਘ ਚੇਅਰਮੈਨ, ਕੁਲਦੀਪ ਸਹੋਤਾ, ਮੰਗਤ ਅਲੀ ਪੰਚ ਜੰਡੂ ਸਿੰਘਾ, ਮਨਜੀਤ ਕੌਰ ਪੰਚ, ਜਗੀਰ ਕੌਰ ਪੰਚ, ਜਸਵਿੰਦਰ ਕੌਰ ਪੰਚ, ਰਾਣਾ ਔਜਲਾ, ਗਗਨ ਲੇਸੜੀਵਾਲ, ਬੋਬੀ ਸੰਘਾ, ਪੰਚ ਵਿਪੁੱਲ ਪੰਡਿਤ, ਰਮਨ ਸੰਘਾ, ਗੁਰਪ੍ਰੀਤ ਸਿੰਘ ਮਨੀ, ਗਗਨ ਕਰਵਲ, ਦੀਪਕ ਪੰਡਿਤ, ਰਛਪਾਲ ਸਿੰਘ ਸੰਘਾ ਯੂ.ਕੇ, ਜੰਗਬਹਾਦੁਰ ਸਿੰਘ ਸੰਘਾ, ਭੁਪਿੰਦਰ ਸੰਘਾ, ਯੋਧਾ ਸੰਘਾ ਤੇ ਹੋਰ ਲਾਗਲੇ ਪਿੰਡਾਂ ਦੇ ਦਰਸ਼ਕ, ਪਤਵੰਤੇ ਸੱਜਣ ਤੇ ਪਿੰਡ ਵਾਸੀ ਹਾਜ਼ਰ ਸਨ। 


Post a Comment

0 Comments