ਕੰਗ ਦੀ ਅਗਵਾਈ ਹੇਠ 20 ਲੋੜਵੰਦ ਔਰਤਾਂ ਨੂੰ ਵੰਡਿਆ ਮਹੀਨਾਵਾਰ ਰਾਸ਼ਨ

ਫਗਵਾੜਾ 17 ਦਸੰਬਰ (ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਮਨੁੱਖਤਾਵਾਦੀ) ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸ਼ਿਵ ਸ਼ਕਤੀ ਮਾਤਾ ਮੰਦਰ ਜੋਸ਼ੀਆਂ ਮੁਹੱਲਾ ਫਗਵਾੜਾ ਵਿਖੇ 70ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਲਾਇਨਜ਼ 321-ਡੀ ਦੇ ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਸਟਾਰ ਗੈਸਟ ਵਜੋਂ ਲਾਇਨ ਜੀ.ਐਸ. ਭਾਟੀਆ, ਲਾਇਨ ਏ.ਐਨ. ਚਾਬਾ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ ਹਾਜ਼ਰ ਰਹੇ। ਇਸ ਦੌਰਾਨ 20 ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਣ ਦੇ ਨਾਲ ਠੰਡ ਤੋਂ ਬਚਾਅ ਲਈ ਇਕ-ਇਕ ਕੰਬਲ ਭੇਂਟ ਕਰਦਿਆਂ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਗੁਰਦੀਪ ਸਿੰਘ ਕੰਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਦੇ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ। ਗੁਰਦੀਪ ਸਿੰਘ ਕੰਗ ਨਿੱਜੀ ਤੌਰ ’ਤੇ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜ ਸੇਵਾ ਵਿਚ ਲਗਾਤਾਰ ਸਰਗਰਮ ਹਨ। ਲਾਇਨ ਜੀ.ਐਸ ਭਾਟੀਆ ਨੇ ਲੋੜਵੰਦਾਂ ਲਈ ਕੰਬਲ ਵੰਡਣ ਨੂੰ ਬਹੁਤ ਹੀ ਲਾਹੇਵੰਦ ਦੱਸਿਆ। ਉਨ੍ਹਾਂ ਆਪਣੇ ਵੱਲੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ। ਸਮਾਗਮ ਵਿੱਚ ਮੋਜੂਦ ਰਹੇ ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ, ਸਮਾਜ ਸੇਵੀ ਐਸ.ਪੀ. ਬਸਰਾ ਅਤੇ ਮਨੀਸ਼ ਕਨੌਜੀਆ ਨੇ ਕਿਹਾ ਕਿ ਸਾਰੇ ਯੋਗ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਉਹ ਹਰ ਮਹੀਨੇ ਆਪਣੀ ਨੇਕ ਕਮਾਈ ਵਿੱਚੋਂ ਕੁਝ ਪੈਸੇ ਕੱਢ ਕੇ ਲੋੜਵੰਦਾਂ ਦੀ ਸੰਭਵ ਮੱਦਦ ਕਰਨ। ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਨੇ ਸਮਾਜ ਸੇਵੀ ਬੱਬੂ ਮਨੀਲਾ, ਸ਼ਿਵ ਸ਼ਕਤੀ ਮਾਤਾ ਮੰਦਰ ਕਮੇਟੀ ਪ੍ਰਧਾਨ ਚੰਚਲ ਸੇਠ ਅਤੇ ਹੋਰ ਪਤਵੰਤਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਮੁੱਖ ਮਹਿਮਾਨ ਰਸ਼ਪਾਲ ਸਿੰਘ ਬੱਚਾਜੀਵੀ ਸਮੇਤ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਐਡਵੋਕੇਟ ਐਸ.ਕੇ. ਅਗਰਵਾਲ, ਸ਼ਿਵ ਸ਼ਕਤੀ ਮਾਤਾ ਮੰਦਰ ਕਮੇਟੀ ਦੇ ਖਜ਼ਾਨਚੀ ਕਿੱਟੀ ਬਸਰਾ, ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਜੁਗਲ ਬਵੇਜਾ, ਪੀ.ਆਰ.ਓ. ਸੁਮਿਤ ਭੰਡਾਰੀ, ਲਾਇਨ ਬਿੱਟੂ ਭਮਰਾ, ਲਾਇਨ ਸੰਜੇ ਤ੍ਰੇਹਨ, ਲਾਇਨ ਵਿਪਨ ਕੁਮਾਰ, ਲਾਇਨ ਵਿਪਨ ਠਾਕੁਰ, ਲਾਇਨ ਜਸਬੀਰ ਮਾਹੀ, ਜ਼ੋਨ ਚੇਅਰਮੈਨ ਲਾਇਨ ਹਰਮੇਸ਼ ਕੁਮਾਰ ਕੁਲਥਮ, ਲਾਇਨ ਸ਼ਸ਼ੀ ਕਾਲੀਆ, ਲਾਇਨ ਰਣਜੀਤ ਮੱਲ੍ਹਣ, ਲਾਇਨ ਦਿਨੇਸ਼ ਖਰਬੰਦਾ, ਲਾਇਨ ਚਮਨ ਲਾਲ, ਅਜੇ ਕੁਮਾਰ, ਬੀ.ਐਮ. ਪੁਰੀ, ਜਸਵਿੰਦਰ ਸਿੰਘ ਭਗਤਪੁਰਾ, ਕਾਕੂ ਅਗਰਵਾਲ, ਸਵਰਨ ਸਿੰਘ, ਹੈਪੀ, ਮੱਲ੍ਹਣ, ਰਮੇਸ਼ ਸ਼ਿੰਗਾਰੀ, ਅਸ਼ੋਕ ਬੱਤਰਾ, ਵਿਨੇ ਕੁਮਾਰ ਬਿੱਟੂ, ਰਾਜਕੁਮਾਰ ਸਪਰਾ, ਰਮੇਸ਼ ਕਪੂਰ, ਬੀ.ਐਮ. ਪੁਰੀ ਆਦਿ ਹਾਜ਼ਰ ਸਨ।

ਤਸਵੀਰ ਸਮੇਤ।

Post a Comment

0 Comments