ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ 11ਵੇਂ ਜਯੌਤੀ ਰੂਪ ਪ੍ਰਗਟ ਦਿਵਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਕਪੂਰ ਪਿੰਡ ਮੰਦਿਰ ਵਿਖੇ ਹੋਈਆਂ ਨਤਮਸਤਕ


ਜਲੰਧਰ 18 ਜਨਵਰੀ (ਅਮਰਜੀਤ ਸਿੰਘ)-
ਸੱਚਖੰਡ ਵਾਸੀ ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦਾ 11ਵਾਂ ਜਯੌਤੀ ਰੂਪ ਪ੍ਰਗਟ ਦਿਵਸ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੀ ਚੇਅਰਪਰਸਨ ਤੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼੍ਰੀ ਪਰਮਦੇਵਾ ਮਾਤਾ ਦਾ ਮੰਦਿਰ ਕਪੂਰ ਪਿੰਡ ਜਲੰਧਰ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਸਤਿਕਾਰ ਨਾਲ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸਵੇਰੇ 8 ਵਜੇ ਦੁਰਗਾ ਸਤੁਤੀ ਦਾ ਪਾਠ ਕਰਵਾਇਆ ਗਿਆ ਤੇ 10 ਵਜੇ ਕੰਜਕਾਂ ਦਾ ਪੂਜਨ ਵੀ ਕੀਤਾ ਗਿਆ। ਦੁਪਿਹਰ ਦੇ ਸਮਾਗਮ ਵਿੱਚ 12 ਵਜੇ ਹਵਨ ਯੱਗ ਕਰਵਾਇਆ ਗਿਆ ਉਪਰੰਤ 1 ਤੋਂ 3 ਵਜੇ ਤੱਕ ਗਾਇਕ ਵਿਜੇ ਝੱਮਟ ਵੱਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮਹਾਂਮਾਈ ਦੇ ਚਰਨਾਂ ਨਾਲ ਜੋੜਿਆ।

ਸਮਾਗਮ ਦੌਰਾਨ ਮੰਦਿਰ ਦੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਨੇ ਸਰਬੱਤ ਸੰਗਤਾਂ ਨੂੰ ਸ਼੍ਰੀ ਪਰਮਦੇਵਾ ਮਹਾਰਾਜ ਜੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਉਨ੍ਹਾਂ ਦੇ ਪਰਉਪਕਾਰੀ ਜੀਵਨ ਤੇ ਚਾਨਣਾ ਪਾ ਕੇ ਜਾਣੂ ਕਰਵਾਇਆ। ਉਨ੍ਹਾਂ ਸਰਬੱਤ ਸੰਗਤਾਂ ਨੂੰ ਜਿਥੇ ਆਪਣੇ ਮਾਤਾ ਪਿਤਾ ਦੀ ਸੇਵਾ ਅਤੇ ਸਤਿਕਾਰ ਕਰਨ ਲਈ ਪ੍ਰੇਰਿਆ ਉਥੇ ਬਚਿਆਂ ਨੂੰ ਚੰਗੀ ਵਿਦਿਆ ਪ੍ਰਦਾਨ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ। ਸਮਾਗਮ ਦੀ ਸਪੰਨਤਾ ਤੇ ਸੰਗਤਾਂ ਨੂੰ ਭੰਡਾਰੇ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਸਮਾਗਮ ਮੌਕੇ ਤੇ ਨਿਰੰਕਾਰ ਸਿੰਘ, ਗੁਰਦੇਵ ਸਿੰਘ ਕਿਸ਼ਨਪੁਰ, ਪੰਡਿਤ ਪਵਨ ਕੁਮਾਰ, ਪੰਚ ਅਸ਼ੋਕ ਕੁਮਾਰ, ਪੰਚ ਰਣਜੀਤ ਕੁਮਾਰ, ਸੁਰਿੰਦਰ ਸਿੰਘ ਕਾਕਾ, ਮਾ. ਜੋਗਿੰਦਰ ਸਿੰਘ, ਸਾਬੀ ਧੋਗੜੀ, ਲੱਕੀ, ਸਾਬੀ ਚੂਹੜਵਾਲੀ, ਸੰਦੀਪ ਰਾਕੇਸ਼, ਗੋਬਿੰਦ, ਅਮਨ, ਛਿੰਦਾ, ਗੁਰਪ੍ਰੀਤ ਲੰਮਾਂ ਪਿੰਡ, ਰਵਿੰਦਰ ਸੈਣੀ, ਮਾਹੀ, ਪਿਆਰੀ, ਦਲਵੀਰ ਕੌਰ, ਮਨਜੀਤ ਕੌਰ ਪੰਚ, ਬਖਸ਼ੋ, ਕੁਲਵਿੰਦਰ ਕੌਰ, ਹਰਵਿੰਦਰ ਕੌਰ, ਬਿੰਦਰ, ਜਸਵਿੰਦਰ ਰਾਣੀ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ। 


Post a Comment

0 Comments