ਕਾਰੋਬਾਰੀਆਂ ਨੂੰ ਖ਼ੁਰਾਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਜਲਦ ਹੀ ਜੰਡੂ ਸਿੰਘਾ ਵਿੱਚ ਸਿਹਤ ਵਿਭਾਗ ਲਗਾਏਗਾ ਕੈਂਪ

ਅਮਰਜੀਤ ਸਿੰਘ ਜੰਡੂ ਸਿੰਘਾ  - ਖਾਣ ਵਾਲੇ ਪਦਾਰਥਾਂ ਨੂੰ ਮਿਆਰੀ ਢੰਗ ਤਰੀਕਿਆਂ ਨਾਲ ਤਿਆਰ ਕਰਨ ਸਬੰਧੀ ਸਿਖਲਾਈ ਦੇਣ ਤੇ ਕਾਰੋਬਾਰੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਫੂਡ ਸੇਫ਼ਟੀ ਟੀਮ, ਸਿਵਲ ਹਸਪਤਾਲ, ਜਲੰਧਰ ਵਲੋਂ ਵੱਖ-ਵੱਖ ਖੇਤਰਾਂ 'ਚ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪ ਦੌਰਾਨ ਰੇਹੜੀ, ਫੜ੍ਹੀ, ਦੁਕਾਨਾਂ, ਢਾਬੇ, ਹੋਟਲ, ਰੈਸਟੋਰੈਂਟ ਤੇ ਮਠਿਆਈਆਂ ਆਦਿ ਖਾਣ ਵਾਲੇ ਪਦਾਰਥਾਂ ਦੇ ਵਿਕਰੇਤਾਵਾਂ ਨੂੰ ਮਿਆਰੀ ਪਦਾਰਥ ਤਿਆਰ ਕਰਨ ਦੀ ਟ੍ਰੇਨਿੰਗ ਦੇ ਕੇ ਸਰਟੀਫਿਕੇਟ ਦਿੱਤੇ ਜਾਣਗੇ ਤੇ ਫੂਡ ਸੇਫ਼ਟੀ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜਲਦ ਹੀ ਇਹ ਕੈਂਪ ਜੰਡੂ ਸਿੰਘਾ ਵਿੱਚ ਲਗਾਇਆ ਜਾਵੇਗਾ ਇਸ ਕੈਂਪ ਵਿੱਚ ਵੱਧ ਤੋਂ ਵੱਧ ਕਾਰੋਬਾਰੀ ਭਾਗ ਲੈ ਕੇ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ । ਡੀ.ਐਚ.ਓ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਐਫ.ਐਸ.ਓ. ਮੁਕੱਲ ਗਿੱਲ ਤੇ ਐਫ.ਐਸ.ਓ. ਸ੍ਰੀਮਤੀ ਰਾਸ਼ੂ ਮਹਾਜਨ ਦੇ ਸਹਿਯੋਗ ਤੇ ਸਾਦਿਕ ਮਸੀਹ ਸੋਸ਼ਲ ਸਰਵਿਸ ਸੁਸਾਇਟੀ ਦਿੱਲੀ ਦੇ ਨੈਸ਼ਨਲ ਕੋਆਰਡੀਨੇਟਰ ਲਿਆਕਤ ਮਸੀਹ, ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸਿੱਧੂ, ਫੀਲਡ ਅਫਸਰ ਸੰਨੀ ਸਹੋਤਾ, ਸਾਹਿਲ ਸਿੱਧੂ ਫੀਲਡ ਐਗਜੀਕਿਊਟਿਵ ਵਲੋਂ ਕਾਰੋਬਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। 

Post a Comment

0 Comments