ਪਿੰਡ ਸ਼ੇਰਪੁਰ ਢੱਕੋਂ ਵਿੱਖੇ ਅਰੋਗਿਆ ਆਯੁਰਵੈਦਿਕ ਕਲੀਨਿਕ ਖੜਕਾ ਵੱਲੋਂ ਲਗਾਏ ਕੈਂਪ ਦੌਰਾਨ 980 ਮਰੀਜ਼ਾਂ ਦਾ ਚੈਅਕੱਪ ਹੋਇਆ


ਜਲੰਧਰ/ਹੁਸ਼ਿਆਰਪੁਰ 25 ਫਰਵਰੀ (ਅਮਰਜੀਤ ਸਿੰਘ)-
ਪਿੰਡ ਸ਼ੇਰਪੁਰ ਢੱਕੋਂ ਵਿਖੇ ਸਥਿਤ ਸੰਤ ਬਾਬਾ ਨਰਾਇਣ ਦਾਸ ਜੀ, ਡੇਰਾ ਬਾਬਾ ਕਲਰਾਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਮੌਕੇ ਅਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾ ਹੁਸ਼ਿਆਰਪੁਰ ਵੱਲੋਂ ਫ੍ਰੀ ਚੈਕਅਪ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਗੱਦੀਨਸ਼ੀਨ ਸੰਤ ਬਾਬਾ ਰਮੇਸ਼ ਦਾਸ ਜੀ ਨੇ ਰੀਬਨ ਕੱਟ ਕੇ ਕੀਤਾ। ਇਸ ਕੈਂਪ ਵਿੱਚ ਉਚੇਚੇ ਤੌਰ ਤੇ ਡਾ. ਰਾਜ ਕੁਮਾਰ ਐਮ.ਐਲ.ਏ ਹਲਕਾ ਚੱਬੇਵਾਲ, ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ ਰਾਏਪੁਰ ਰਸੂਲਪੁਰ, ਭੈਣ ਸੰਤੋਸ਼ ਕੁਮਾਰੀ ਜੀ ਵੀ ਪੁੱਜੇ। 


ਇਸ ਕੈਂਪ ਦੌਰਾਨ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਯੁਰਵੈਦਿਕ ਦਵਾਈਆਂ ਦਾ ਸਰੀਰ ਤੇ ਕੋਈ ਵੀ ਮਾੜਾ ਨੁਕਸਾਨ ਨਹੀਂ ਹੁੰਦਾ। ਇਸ ਕੈੰਂਪ ਵਿੱਚ ਵੈਦ ਬਲਜਿੰਦਰ ਰਾਮ ਦੀ ਟੀਮ ਨੇ ਮਰੀਜ਼ਾਂ ਤੇ ਸੰਗਤਾਂ ਦਾ ਚੈੱਕਅੱਪ ਕਰਕੇ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ। ਵੈਦ ਬਲਜਿੰਦਰ ਰਾਮ ਨੇ ਦਸਿਆ ਕਿ ਇਸ ਕੈਂਪ ਵਿੱਚ 980 ਦੇ ਕਰੀਬ ਮਰੀਜ਼ਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਮੌਕੇ ਵੈਦ ਬਲਜਿੰਦਰ ਰਾਮ, ਵੈਦ ਸਿਮਰਨਜੀਤ ਕੌਰ, ਵੈਦ ਗੁਰਪ੍ਰੀਤ ਕੌਰ ਚੱਕ ਮੱਲਾਂ, ਵੈਦ ਰੂਪਿਕਾ ਨਵਾਂ ਸ਼ਹਿਰ, ਵੈਦ ਰਿਤੀਸ਼, ਵੈਦ ਚਰਨਜੀਤ ਭਾਰਦਵਾਜ, ਵੈਦ ਹਰਬੰਸ ਲਾਲ, ਵੈਦ ਲੁਕੇਸ਼ ਕੁਮਾਰ, ਵੈਦ ਦਵਿੰਦਰ ਸਿੰਘ, ਵੈਦ ਸ਼ਾਈਨਾ ਠਾਕੁਰ, ਸੁਨੀਲ ਕੁਮਾਰ ਰੌਕੀ, ਸਿਮਰਨਜੀਤ ਕੌਰ ਨੇ ਬਹੁਤ ਸੁਚੱਜੇ ਢੰਗ ਨਾਲ ਆਪਣੀਆਂ ਸੇਵਾਵਾਂ ਨਿਉਭਾਉਦੇ ਹੋਏ 980 ਦੇ ਕਰੀਬ ਸੰਗਤਾਂ ਅਤੇ ਮਰੀਜ਼ਾਂ ਦਾ ਫ੍ਰੀ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿਤੀਆਂ।


Post a Comment

0 Comments