ਜਸਵੀਰ ਸਿੰਘ ਸਾਬੀ ਪਧਿਆਣਾ ਵਲੋਂ ਕਰਵਾਏ ਸ਼ੁਕਰਾਨਾਂ ਸਮਾਗਮ ਮੌਕੇ ਰਾਗੀ ਭਾਈ ਸਤਿੰਦਰਵੀਰ ਸਿੰਘ ਨੇ ਸੰਗਤਾਂ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ


ਆਦਮਪੁਰ/ਜਲੰਧਰ 13 ਮਾਰਚ (ਅਮਰਜੀਤ ਸਿੰਘ)-
ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਵੱਲੋਂ ਉਨ੍ਹਾਂ ਦੇ ਵਿਆਹ ਦੀ 25ਵੀਂ ਵਰੇਗੰਢ (ਸਿਵਲਰ ਜੁਬਲੀ) ਮੌਕੇ ਕਰਵਾਏ ਸਤਿਗੁਰਾਂ ਦੇ ਸ਼ੁਕਰਾਨਾਂ ਸਮਾਗਮ ਮੌਕੇ ਪਹਿਲਾ ਸ਼੍ਰੀ ਸੁਖਮਨੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਸਤਿੰਦਰਵੀਰ ਸਿੰਘ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ) ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਤੇ ਆਪ ਪਾਰਟੀ ਦੇ ਡਾਇਰੈਕਟਰ ਪਨਬਸ ਜੀਤ ਲਾਲ ਭੱਟੀ ਆਦਮਪੁਰ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਆਦਮਪੁਰ ਮਾਰਕੀਟ ਕਮੇਟੀ, ਬਲਾਕ ਪ੍ਰਧਾਨ ਆਪ ਬਲਜੀਤ ਸਿੰਘ ਮਾਣਕੋ, ਜੁਆਇੰਟ ਸਕੱਤਰ ਮੰਗਾ ਸਿੰਘ, ਸਕੱਤਰ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਰਣਵੀਰਪਾਲ ਸਿੰਘ, ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਤੋਂ ਸੇਵਾਦਾਰ ਸੁਖਜੀਤ ਸਿੰਘ ਡਰੋਲੀ ਕਲਾਂ, ਸਕੱਤਰ ਲਖਵੀਰ ਸਿੰਘ, ਸੁੱਖੀ ਦਾਉਦਪੁਰੀਆ, ਅਮਰਜੀਤ ਸਿੰਘ ਐਡੀਟਰ ਸੂਰਮਾ ਪੰਜਾਬ ਪੰਜਾਬੀ ਅਖ਼ਵਾਰ ਵੀ ਉਚੇਚੇ ਤੋਰ ਤੇ ਪੁੱਜੇ ਜਿਨ੍ਹਾਂ ਨੇ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਉਨ੍ਹਾਂ ਦੀ ਧਰਮਪਤਨੀ ਖੁਸ਼ਦੀਪ ਕੌਰ ਨੂੰ ਉਨ੍ਹਾਂ ਦੀ 25ਵੀਂ ਵਰੇਗੰਢ ਦੀਆਂ ਮੁਬਾਰਕਾਂ ਦਿੱਤੀਆਂ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਤੇ ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਰਣਵੀਰ ਸਿੰਘ, ਮਨਦੀਪ ਕੌਰ, ਪਰਮਜੀਤ ਕੌਰ, ਉਕਾਰ ਸਿੰਘ, ਮਨਿੰਦਰ ਕੌਰ, ਹਰਭਜਨ ਸਿੰਘ, ਹੈਪੀ ਪੰਚ, ਬਲਜੀਤ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਨਿੱਕਾ, ਅਮਰਜੀਤ ਕੌਰ, ਕਮਲਜੀਤ ਕੌਰ ਸਰਪੰਚ, ਸਿਮਰਨ ਕੌਰ ਪੰਚ, ਫੋਰਮੈਨ ਰਣਵੀਰ ਸਿੰਘ, ਮੁਕੇਸ਼ ਕੁਮਾਰ ਮੈਨੇਜਰ, ਵਿਕਾਸ, ਰਣਵੀਰ ਸਿੰਘ ਫੋਰਮੈਨ, ਅਕਾਸ਼ਦੀਪ ਸਿੰਘ, ਕਿਰਨਦੀਪ ਕੌਰ ਤੇ ਹੋਰ ਹਾਜਰ ਸਨ।  


Post a Comment

0 Comments