ਐਂਟੀ ਕ੍ਰਾਇਮ ਅਤੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਦੀ ਮੀਟਿੰਗ ਹੋਈ

 

ਅਮਰਜੀਤ ਸਿੰਘ ਜੰਡੂ ਸਿੰਘਾ -
ਐਂਟੀ ਕ੍ਰਾਇਮ ਅਤੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਹੋਈ/ ਇਸ ਮੀਟਿੰਗ ਵਿਚ ਨਵੇਂ ਬਣੇ ਅਹੁਦੇਦਾਰਾਂ ਨੂੰ ਅਤੇ ਪੁਰਾਣੇ ਅਹੁਦੇਦਾਰਾਂ ਨੂੰ ਪਹਿਚਾਣ ਪੱਤਰ ਦਿੱਤੇ ਗਏ ਅਤੇ ਪ੍ਰਧਾਨ ਕੈਰੋਂ ਨੇ ਉਹਨਾਂ ਨੂੰ ਪਾਰਟੀ ਦੇ ਹੱਕ ਵਿੱਚ ਅਤੇ ਹਿੱਤਾਂ ਬਾਰੇ ਦਿਸ਼ਾ ਨਿਰਦੇਸ਼ ਦਿਤੇ ਕਿ ਅੱਜ ਕੱਲ ਦੇ ਹਾਲਾਤ ਜਿਨ੍ਹਾ ਵਿੱਚ ਨਸ਼ਾ, ਰਿਸ਼ਵਤਖੋਰੀ ਅਤੇ ਖੋਹ ਬਾਜੀ ਦੀਆਂ ਵਾਰਦਾਤਾਂ ਬਾਰੇ ਨੱਥ ਪਾਉਣ ਬਾਰੇ ਬੇਨਤੀ ਕੀਤੀ ਇਸ ਕਰਕੇ ਇਸ ਅਪਰਾਧ ਨੂੰ ਰੋਕਣ ਲਈ ਐਂਟੀ ਕ੍ਰਾਇਮ ਅਤੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਸੁਰਿੰਦਰ ਸਿੰਘ ਕੈਰੋਂ ਨੇ ਬੋਲਦਿਆ ਨੇ ਕਿਹਾ ਕਿ ਵੱਧ ਰਹੇ ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਸਰਕਾਰ ਵਲੋਂ ਨੱਥ ਪਾਉਣੀ ਚਾਹੁੰਦੀ ਹੈ ਤਾਂ ਜੋ ਜਨਤਾ ਨੂੰ ਇਨਸਾਫ ਮਿਲ ਸਕੇ ਅਤੇ ਇਹ ਵੀ ਕਿਹਾ ਕਿ ਜੋ ਅਫਸਰ ਕੰਮ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਐਂਟੀ ਕ੍ਰਾਇਮ ਅਤੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਨੂੰ ਲਿੱਖਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਿਸ ਵਿੱਚ ਯਸ਼ਪਾਲ ਸਫਰੀ ਜਰਨਲ ਸਕੱਤਰ ਪੰਜਾਬ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਂਟੀ ਕ੍ਰਾਇਮ ਅਤੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਇਮਾਨਦਾਰੀ ਦੇ ਨਾਲ ਲੋਕਾਂ ਦੇ ਕੰਮਾਂ ਵਿੱਚ ਵਿਚਰਨਾ ਚਾਹੀਦਾ ਹੈ ਅਤੇ ਉਹਨਾਂ ਨੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਅਤੇ ਨਵੇਂ ਬਣੇ ਮੈਂਬਰਾਂ ਨੂੰ ਆਪਣੇ ਆਪਣੇ ਹਲਕੇ ਅੰਦਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਜਿਹੜਾ ਸਰੇਆਮ ਨਸ਼ਾ ਵਿੱਕ ਰਿਹਾ ਹੈ ਉਸਤੇ ਨੱਥ ਪਾਉਣੀ ਚਾਹੀਦੀ ਹੈ । ਇਸ ਮੌਕੇ ਤੇ ਸੁਰਿੰਦਰ ਸਿੰਘ ਕੈਰੋਂ, ਯਸ਼ਪਾਲ ਸਫਰੀ, ਪ੍ਰਵੀਨ ਕੁਮਾਰ, ਲਲਿਤ ਲਵਲੀ,
ਲਖਵਿੰਦਰ ਸਿੰਘ, ਦਲਜੀਤ ਸਿੰਘ, ਮੋਹਨ ਲਾਲ ਅਰੋੜਾ, ਜੋਗਿੰਦਰ ਪਾਲ ਸ਼ਰਮਾ, ਗੁਰਮੀਤ ਸਿੰਘ, ਹਰਪ੍ਰੀਤ ਅਰੋੜਾ, ਅਮਰਜੀਤ ਸਿੰਘ ਸੰਧੂ, ਕੁਲਦੀਪ ਕੌਰ ਗਾਖਲ,ਰਾਜ ਰਾਣੀ, ਸਤਪਾਲ ਕੌਰ, ਪਰਵੀਨ ਕੌਰ, ਬਲਜਿੰਦਰ ਕੌਰ, ਦਵਿੰਦਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ

Post a Comment

0 Comments