ਬਲਵਿੰਦਰ ਬਗਾਣਾ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਚੋਣ ਪ੍ਰਚਾਰ

ਅਮਰਜੀਤ ਸਿੰਘ ਜੰਡੂ ਸਿੰਘਾ - ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡ ਮਨਸੂਰਪੁਰ ਵਡਾਲਾ ਵਿਖੇ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਕਿ ਵੱਧ ਤੋਂ ਵੱਧ ਵੋਟਾਂ ਪਾਕਿ  ਚਰਨਜੀਤ ਸਿੰਘ ਚੰਨੀ ਨੂੰ  ਜਿਤਾਉ ਤਾਂ ਕਿ ਪਿੰਡਾਂ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮਿਲ ਸਕਣ ਜਿਵੇਂ ਕਿ ਪਿੰਡਾਂ ਵਿਚ ਸਾਫ ਸੁਥਰੀਆ ਬਣਾਉਣਾ, ਪਿੰਡਾਂ ਪਾਰਕਾਂ ਦਾ ਨਿਰਮਾਣ ਕਰਨਾ ਪਿੰਡਾਂ ਵਿੱਚ ਨੋਜਵਾਨਾਂ ਲਈ ਸਟੇਡੀਅਮ,  ਜਿਮਖਾਨਾ, ਸਪੋਰਟਸ ਕਿਟਾਂ ਆਦਿ ਮੁੱਹਈਆ ਕਰਵਾਉਣ ਤਾਂ ਕਿ ਨੋਜਵਾਨ ਨਸ਼ਿਆਂ ਤੋਂ ਦੂਰ ਰਹਿ ਕਿ ਖੇਡਾਂ ਵਿਚ ਧਿਆਨ ਦੇ ਕਿ ਖੇਡਾਂ ਵਿਚ ਮੱਲਾਂ ਮਾਰ ਸਕਣ। ਪਿੰਡਾਂ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਰਾਮ ਲੁਭਾਇਆ , ਸੂਬੇ ਦਾਰ ਆਤਮਾ ਸਿੰਘ ਸਾਬਕਾ ਸਰਪੰਚ, ਪੰਚ ਵੀਰ ਵੱਲ, ਪੰਚ ਤਰਸੇਮ ਲਾਲ ਪੰਚ ਸੁਰਿੰਦਰਪਾਲ, ਬਿੰਦਰ ਪਾਲ, ਅਮਰਜੀਤ ਸਿੰਘ ਯੂਥ ਦੇ ਪ੍ਰਧਾਨ ਕਾਂਗਰਸ, ਮਨਜੀਤ ਸਿੰਘ ਆਦਿ ਸ਼ਾਮਲ ਸਨ।

Post a Comment

0 Comments