ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਸੰਤ ਕ੍ਰਿਸ਼ਨ ਨਾਥ ਜੀ, ਕੀਰਤਨ ਕਰਦੇ ਭਾਈ ਸਤਨਾਮ ਸਿੰਘ ਚਿਮਟਿਆ ਵਾਲੇ, ਤੇ ਸੱਜੇ ਹਾਜ਼ਰ ਸੰਗਤਾਂ।
ਦੂਰ ਦੁਰਾਡਿਉ ਭਾਰੀ ਗਰਮੀ ਦੇ ਬਾਵਜੂਦ ਸੰਗਤਾਂ ਨੇ ਜੋੜ ਮੇਲੇ ਦੇ ਸਮਾਗਮ ਵਿੱਚ ਭਰੀ ਹਾਜ਼ਰੀ
ਅਮਰਜੀਤ ਸਿੰਘ ਜੰਡੂ ਸਿਘਾ : ਤਪ ਅਸਥਾਨ ਕੁਟੀਆ ਸੰਤ ਬਾਬਾ ਫੂਲ ਨਾਥ ਜੀ ਪਿੰਡ ਜੈਤੇਵਾਲੀ (ਜਲੰਧਰ) ਵਿਖੇ 75ਵਾਂ ਸਲਾਨਾ ਜੋੜ ਮੇਲਾ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਸਤਨਾਮ ਸਿੰਘ ਹੁਸੈਨਪੁਰ ਚਿਮਟਿਆ ਵਾਲੇ, ਭਾਈ ਬਲਵੀਰ ਸਿੰਘ ਮਹਿਮੀ ਤਾਜਪੁਰ ਵਾਲੇ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ, ਵਿੱਕੀ ਬਹਾਦੁਰਕੇ, ਗੋਲਡੀ ਮਾਲਵੇ ਵਾਲੇ, ਲਵਸ਼ ਹਰੀਪੁਰ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਨਿਹਾਲ ਕੀਤਾ। ਇਸ ਮੌਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ 10ਵੀਂ ਕਲਾਸ ਵਿਚੋਂ ਫਸਟ ਪੁਜ਼ੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਤ ਕ੍ਰਿਸ਼ਨ ਨਾਥ ਜੀ ਤੇ ਸਮੂਹ ਡੇਰਾ ਚਹੇੜੂ ਦੀ ਮੈਂਨੇਜ਼ਮੈਂਟ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਤੇ ਸੰਤ ਟਹਿਲ ਨਾਥ ਨੰਗਲ ਖੇੜਾ, ਮਹੰਤ ਅਵਤਾਰ ਦਾਸ ਚਹੇੜੂ, ਸੰਤ ਬਲਵੀਰ ਦਾਸ ਖੰਨੇ ਵਾਲੇ, ਸੰਤ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਕੁੱਲੀ ਵਾਲੀ ਸਰਕਾਰ ਤੇ ਹੋਰ ਮਹਾਂਪੁਰਸ਼ ਸਮਾਗਮ ਵਿੱਚ ਉਚੇਚੇ ਤੋਰ ਤੇ ਪੁੱਜੇ। ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਸੰਤ ਮਹਾਂਪੁਰਸ਼ਾਂ ਵੱਲੋਂ ਮਨੁੱਖੀ ਜੀਵਨ ਵਾਸਤੇ ਕੀਤੇ ਪ੍ਰਉਪਕਾਰੀ ਕਾਰਜਾਂ ਬਾਰੇ ਜਾਣੂ ਕਰਵਾਇਆ, ਉਨ੍ਹਾਂ ਸਰਬੱਤ ਸੰਗਤਾਂ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਤੇ ਸੇਵਾ ਕਰਨ ਲਈ ਪ੍ਰੇਰਿਆ। ਸਟੇਜ ਸਕੱਤਰ ਦੀ ਸੇਵਾ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਪਵਨ ਕੁਮਾਰ ਬੈਂਸ, ਚਮਨ ਲਾਲ ਜੱਸਲ ਇਟਲੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਸੂਬੇਦਾਰ ਲਹਿਬਰ ਸਿੰਘ, ਬਿੰਦਰ ਜੈਤੇਵਾਲੀ, ਭਗਤ ਰਾਮ, ਕਾਂਸ਼ੀ ਰਾਮ, ਰਾਮ ਦਾਸ ਪਵਾਰ, ਸੁਮਿੱਤਰੀ ਦੇਵੀ, ਊਸ਼ਾ ਰਾਣੀ, ਮਨਜੀਤ ਕੌਰ, ਹਰਦੀਪ ਕੌਰ ਪਿ੍ਰੰਸੀਪਲ, ਮਾ. ਮੋਹਣ ਲਾਲ ਸ਼ਿੰਗਾਰੀ, ਸੋਮ ਨਾਥ, ਅਸ਼ੋਕ ਕੁਮਾਰ, ਨੀਟਾ, ਮਾਣੀ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੇ ਸਮੂਹ ਅਧਿਆਪਕ ਬੱਚੇ ਤੇ ਹੋਰ ਸੇਵਾਦਾਰ ਹਾਜ਼ਰ ਸਨ।
0 Comments