ਅਮਰਜੀਤ ਸਿੰਘ ਜੰਡੂ ਸਿੰਘਾ - ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਅੱਜ ਕਾਰਗਿਲ ਸ਼ਹੀਦੀ ਦਿਵਸ ਮਨਾਇਆ ਗਿਆ।ਇਸ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਂ -ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਹ ਸਮਾਗਮ ਸਵੇਰ ਦੀ ਸਭਾ ਵਿੱਚ ਮਨਾਇਆ ਗਿਆ।
ਇਸ ਖ਼ਾਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਜੀ, ਡਾਇਰੈਕਟਰ ਸ੍ਰੀ ਜਗਮੋਹਨ ਅਰੋੜਾ ਜੀ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਅਤੇ ਮੁੱਖ ਅਕਾਦਮਿਕ ਸਲਾਹਕਾਰ ਸੀ੍ਮਤੀ ਰੈਨੂੰ ਚਾਹਲ ਜੀ ਸ਼ਾਮਲ ਸਨ।
ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਜੀ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਹਮੇਸ਼ਾਂ ਯਾਦ ਰੱਖਣ ਲਈ ਕਿਹਾ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਨੇ ਸ਼ਹੀਦਾਂ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਦੀ ਦੇਸ਼ ਭਗਤੀ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਰਾਹਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ।
ਸਭਾ ਦੇ ਅੰਤ ਵਿੱਚ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਰਾਸ਼ਟਰੀ ਗੀਤ ਨਾਲ ਇਸ ਸਮਾਗਮ ਨੂੰ ਸ਼ਰਧਾਪੂਰਵਕ ਮਨਾਇਆ।
0 Comments