ਪਿੰਡ ਬੋਲੀਨਾ ਵਾਸੀ ਚੋਰਾਂ ਦੀ ਦਹਿਸ਼ਤ ਦੇ ਸਾਏ ਵਿੱਚ : ਰਾਮ ਸਿੰਘ ਬੋਲੀਨਾ


ਆਏ ਦਿਨ ਪਿੰਡ ਬੋਲੀਨਾ ਨੂੰ ਚੌਰਾਂ ਵਲੋ ਬਣਾਇਆ ਜਾ ਰਿਹਾ ਨਿਸ਼ਾਨਾ

ਪ੍ਰਸ਼ਾਸਨ ਕੁੰਭਕਰਨੀ ਦੀ ਨੀਂਦ ਸੁੱਤਾ : ਰਾਮ ਸਿੰਘ ਬੋਲੀਨਾ

ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਬੋਲੀਨਾ ਦੋਆਬਾ ਜਲੰਧਰ ਵਿਖੇ ਚੋਰਾਂ ਵਲੋ ਪਹਿਲਾ ਐਨ.ਆਰ.ਆਈ ਦੇ ਘਰ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ ਅਤੇ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕੇ ਪਿੰਡ ਦੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਪ੍ਰਸ਼ਾਸਨ ਦੇ ਸਿਰ ਤੇ ਜੂੰ ਨਹੀ ਸਰਕਦੀ। ਲੋਕਾਂ ਦੇ ਦੱਸਣ ਤੇ ਦੇਖਣ ਵਿੱਚ ਆਇਆ ਹੈ ਚੌਰ ਰਾਤ ਨੂੰ ਅੱਠ ਤੋ ਦੱਸ ਗਰੁੱਪਾਂ ਚ ਘੁੰਮਦੇ ਲੋਕਾਂ ਨੂੰ ਦਿਖਾਈ ਦਿੱਤੇ ਹਨ। ਪਿੰਡ ਬੋਲੀਨਾ ਦੇ ਹੀ ਇੱਕ ਦੇ ਇੱਕ ਸਮਾਜ ਸੇਵਕ ਦੇ ਘਰ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਤੇ ਉਨ੍ਹਾਂ ਦੇ ਘਰ ਵਿੱਤ ਲੱਗੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਰਾਮ ਸਿੰਘ ਬੋਲੀਨਾ ਪ੍ਰਧਾਨ ਪੰਚਾਇਤ ਯੂਨੀਅਨ ਜਲੰਧਰ, ਸ੍ਰੀ ਮਦਨ ਗੋਪਾਲ ਬਾਘਾ ਸੀਨੀਅਰ ਲੀਡਰ ਪੰਜਾਬ ਕਾਂਗਰਸ ਅਤੇ ਗੁਰਦੀਪ ਸਿੰਘ ਸਾਬਕਾ ਸਰਪੰਚ ਬੋਲੀਨਾ  ਨੇ ਕਿਹਾ ਅਗਰ ਪਿੰਡ ਵਿੱਚ ਕਿਸੇ ਇਨਸਾਨ ਦਾ ਜਾਨ-ਮਾਲ ਦਾ ਨੁਕਸਾਨ ਹੋਇਆ। ਤਾਂ ਉਸਦਾ ਜਿੁੰਮੇਵਾਰ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਕਿਹਾ ਪਿੰਡ ਦੀ ਸੁਰੱਖਿਆ ਲਈ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਸੜਕਾਂ ਤੇ ਉਤਰਨਾ ਪਿਆ ਤਾ ਢਿੱਲ ਨਹੀ ਕਰਾਂਗੇ। ਇਸ ਮੌਕੇ ਤੇ ਸੰਤੋਖ ਸਿੰਘ, ੳਮ ਪ੍ਰਕਾਸ਼, ਚਰਨਜੀਤ ਬਾਘਾ, ਰਣਜੀਤ ਸਿੰਘ, ਬਰਾੜ ਸਾਬ ਅਤੇ ਸੁਨੀਲ ਬਾਘਾ ਤੇ ਹੋਰ ਹਾਜ਼ਰ ਸਨ।


Post a Comment

0 Comments