ਬੂਟਿਆ ਨੂੰ ਅਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਮੰਚ ਵੱਲੋ ਅੱਜ ਦੋਸਤੀ ਦੇ ਦਿਨ ਬੂਟੇ ਲਗਾਏ ਗਏ : ਰੋਹਿਤ ਤੁਲੀ


ਸੰਗਰੂਰ -
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸੰਗਰੂਰ ਵੱਲੋ ਗੁਰੂ ਘਰ ਨਨਕਾਣਾ ਸਾਹਿਬ ਰੋਡ ਅਫਸਰ ਕਾਲੋਨੀ ਗਲੀ ਨੰਬਰ 4 ਵਿੱਚ 25 ਤੋਂ 30 ਛਾਂਦਾਰ, ਫੁੱਲਦਾਰ ਅਤੇ ਫੱਲਦਾਰ ਬੂਟੇ ਕੌਮੀ ਚੀਫ਼ ਅਡਵਾਈਜ਼ਰ ਰੋਹਿਤ ਤੁਲੀ ਦੀ ਪ੍ਰਧਾਨਗੀ ਹੇਠ ਰੁੱਖ ਲਗਾਏ ਗਏ। ਇਥੇ ਰੋਹਿਤ ਤੁਲੀ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਨੂੰ ਤੇ ਮੌਸਮ ਨੂੰ ਦੇਖਦੇ ਹੋਏ ਇਸ ਮਾਨਸੂਨ ਦੀ ਰੁੱਤ ਵਿੱਚ ਜੌ ਮੀਂਹ ਪੈਣੇ ਚਾਇੰਦੇ ਸੀ ਉਹ ਹੁਣ ਮੀਂਹ ਨਹੀਂ ਦੇਖਣ ਨੂੰ ਮਿਲ ਰਹੇ ਇਸਦਾ ਇਕੋ ਇਕ ਮੁੱਖ ਕਾਰਨ ਰੁੱਖ ਦਿਨੋ ਦਿਨ ਘਟ  ਰਹੇ  ਹਨ। ਇਸ ਲਈ ਬੂਟੇ ਲਗਾਉਣੇ ਹਰ ਇਕ ਨਾਗਰਿਕ ਦਾ ਫਰਜ ਹੈ।ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਚੇਅਰਪਰਸਨ ਇਸਤਰੀ ਵਿੰਗ ਮੈਡਮ ਨੀਰੂ ਤੁਲੀ ਦੀ ਦਿਸ਼ਾ ਨਿਰਦੇਸ਼ ਰੁੱਖ ਲਗਾਓ, ਦੇਸ਼ ਬਚਾਓ ਚਲਾਈ ਹੋਈ ਮੁਹਿੰਮ ਤਹਿਤ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਬੂਟੇ ਲਗਾ ਕੇ ਸਭ ਨੇ ਅਪਣਾ ਅਪਣਾ ਯੋਗਦਾਨ ਪਾਇਆ। ਇਸ ਮੌਕੇ ਸੰਸਥਾ ਦੇ ਮੈਂਬਰ ਯੋਗੇਸ਼ ਕੁਮਾਰ ਵਿੱਕੀ, ਹਰਵਿੰਦਰ ਸਿੰਘ ਮਨੀ, ਰਣਜੀਤ ਸਿੰਘ ਹੈਪੀ ਅਤੇ  ਮੁਹੱਲਾ ਨਿਵਾਸੀ ਪ੍ਰਿਸ ਸ਼ਰਮਾ, ਸ਼ੁਸ਼ੀਲ ਸ਼ਰਮਾ, ਚਰਨਜੀਤ ਸ਼ਰਮਾ, ਜਰਨੈਲ ਸਿੰਘ, ਸਿਕੰਦਰ ਖਾਨ ਆਦਿ ਨੇ ਵੀ ਬੂਟੇ ਲਗਾਉਣ ਵੇਲੇ ਸ਼ਮੂਲੀਅਤ ਕੀਤੀ।

Post a Comment

0 Comments