ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ, ਜੀ.ਟੀ. ਰੋਡ ਚਹੇੜੂ ਵਿਖੇ ਸੰਗਰਾਂਦ ਦੀ ਦਿਹਾੜਾ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਤੇ ਡੇਰੇ ਦੇ ਮੁੱਖ ਗੱਦੀ ਨਸ਼ੀਨ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਬਹੁਤ ਸਕਿਤਾਰ ਸਹਿਤ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਅੰਮ੍ਰਿਤਬਾਣੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ। ਜਿਸ ਵਿੱਚ ਹੈਂੱਡ ਗ੍ਰੰਥੀ ਭਾਈ ਪਰਵੀਨ ਕੁਮਾਰ, ਭਾਈ ਮੰਗਤ ਰਾਮ ਮਹਿਮੀ ਤੇ ਸਾਥੀ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ (ਸੇਵਾ ਵਾਲੀਆਂ ਬੀਬੀਆਂ ਦਾ ਜਥਾ), ਮਹੇੜੂ ਵਾਲੀਆਂ ਬੀਬੀਆਂ, ਨੰਗਲ ਕਰਾਰ ਖਾਂ ਵਾਲੀਆਂ ਬੀਬੀਆਂ, ਭਾਈ ਪਵਨ ਕੁਮਾਰ ਜਲੰਧਰ ਵਾਲੇ, ਸੁਖਵਿੰਦਰ ਸਿੰਘ ਸਾਰੰਗ ਪੀਐਚਡੀ ਮਿਊਜ਼ਿਕ ਵਿਭਾਗ, ਸੰਦੀਪ ਕੌਰ ਪੀਐਚਡੀ ਪੰਜਾਬੀ ਭਾਸ਼ਾ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਗਾ ਕੇ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਆਪਣੇ ਰਹਿਬਰਾਂ ਤੇ ਬਜ਼ੁਰਗਾਂ ਦਾ ਸਤਿਕਾਰ ਤੇ ਸੇਵਾ ਕਰਨ ਲਈ ਪ੍ਰੇਰਿਆ। ਇਸ ਸਮਾਗਮ ਮੌਕੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਵਿਦਿਆਰਥੀਆਂ ਤੇ ਸਟਾਫ ਨੇ ਵੀ ਗੁਰੂ ਘਰ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਸੈਕਟਰੀ ਕਮਲਜੀਤ ਖੋਥੜਾਂ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ।
0 Comments