ਆਦਮਪੁਰ/ਜਲੰਧਰ 20 ਸਤੰਬਰ (ਅਮਰਜੀਤ ਸਿੰਘ, ਦਲਜੀਤ ਕਲਸੀ)- ਸੁੱਖੀ ਦਾਊਦਪੁਰੀਆ ਨੇ ਆਪਣੇ ਜਨਮ ਦਿਵਸ ਮੌਕੇ ਤੇ ਸਿਵਲ ਹਸਪਤਾਲ ਜਲੰਧਰ ਬਲੱਡ ਬੈਂਕ ਦੀ ਸਮੁੱਚੀ ਟੀਮ ਦੇ ਵੱਡੇ ਸਹਿਯੋਗ ਨਾਲ ਥੈਲਾਸੀਮੀਆ ਦੀ ਨਾ ਮੁਰਾਦ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀ ਚੰਗੀ ਸਿਹਤ ਲਈ, 38ਵਾਂ ਸਵੈਂ ਇੱਛੁਕ ਖੂਨਦਾਨ ਕੈਂਪ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਪਣੇ 26ਵਾਂ ਜਨਮ ਦਿਨ ਆਪਣੇ ਗ੍ਰਹਿ ਵਿੱਖੇ ਵੱਡੇ ਭਰਾ ਸੇਠੀ ਯੂ.ਕੇ ਅਤੇ ਸ਼ੁੱਭ ਯੂ.ਕੇ ਦੇ ਵੱਡੇ ਸਹਿਯੋਗ ਨਾਲ ਲਗਾ ਕੇ ਮਨਾਇਆ।
ਇਸ ਕੌਂਪ ਦਾ ਸ਼ੁੱਭ ਆਰੰਭ ਮੈਡਮ ਪਰਮਿੰਦਰ ਕੌਰ ਪ੍ਰਧਾਨ ਐਨ.ਆਰ.ਆਈ ਸਭਾ ਪੰਜਾਬ ਸਰਕਾਰ ਵੱਲੋਂ ਕੀਤਾਂ ਗਿਆ। ਜਿਸ ਵਿੱਚ ਸੱਭ ਤੋਂ ਪਹਿਲਾਂ ਬਲੱਡ ਖੂਨਦਾਨ ਸੁੱਖੀ ਦਾਊਦਪੁਰੀਆ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਵੱਲੋਂ ਦੇ ਕੇ ਬਲੱਡ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਬਲੱਡ ਕੈਂਪ ਵਿੱਚ ਸਰਪੰਚ ਯੂਨੀਅਨ ਪ੍ਰਧਾਨ ਤੇ ਸਰਪੰਚ ਕੁਲਵਿੰਦਰ ਬਾਘਾ, ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਦੇ ਮਾਣਯੋਗ ਪ੍ਰਧਾਨ ਜਥੇਦਾਰ ਸਰਦਾਰ ਮਨੋਹਰ ਸਿੰਘ ਮਿਨਹਾਸ ਡਰੋਲੀ, ਐਡਵੋਕੇਟ ਯੁਵਰਾਜ ਸਿੰਘ, ਐਡਵੋਕੇਟ ਸਾਹਿਲ, ਪੰਕਜ ਕੁਮਾਰ ਹਨੀ ਭੱਟੀ ਉਚੇਚੇ ਤੋਰ ਤੇ ਪੁੱਜੇ। ਇਸ ਮੋਕੇ ਗੁਰੂ ਕਾ ਲੰਗਰ ਵੀ ਸੁੱਖੀ ਦਾਊਦਪੁਰੀਆ ਦੇ ਪਰਿਵਾਰ ਵੱਲੋਂ ਅਟੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰੀਤ ਅਲਮੀਨੀਅਮ ਧੀਰੋਵਾਲ, ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਆਪਣੇ ਸਮੂਹ ਸਾਥੀਆਂ ਸਮੇਤ ਪੁੱਜੇ। ਇਸ ਮੌਕੇ ਤੇ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਦੇ ਸਪੁੱਤਰ ਗੈਰੀ ਕੋਟਲੀ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ। ਇਸ ਬਲੱਡ ਕੈਂਪ ਨੂੰ ਸਫਲ ਬਣਾਉਣ ਲਈ ਮਨਜੀਤ ਕੌਰ ਮਹਿਤਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਉਸ ਮੌਕੇ ਤੇ ਸੇਵਾਦਾਰ ਭਾਈ ਸੁਖਜੀਤ ਸਿੰਘ, ਸੁੱਖੀ ਦਾਊਦਪੁਰੀਆ ਵੱਲੋਂ ਖੂਨਦਾਨੀਆਂ ਦਾ ਧੰਨਵਾਦ ਕੀਤਾ।
0 Comments