ਥਾਣਾ ਪਤਾਰਾ ਦੀ ਪੁਲਿਸ ਨੇ ਭਗੋੜਾ ਕਾਬੂ ਕੀਤਾ

ਥਾਣਾ ਪਤਾਰਾ ਦੀ ਪੁਲਿਸ ਵੱਲੋਂ ਕਾਬੂ ਕੀਤੇ ਭਗੋੜੇ ਪ੍ਰਦੀਪ ਕੁਮਾਰ ਨਾਲ ਇੰਸਪੈਕਟਰ ਹਰਦੇਵਪ੍ਰੀਤ ਸਿੰਘ, ਏਐਸਆਈ ਬਲਜੀਤ ਸਿੰਘ ਤੇ ਹੋਰ ਮੁਲਾਜ਼ਮ। 


ਅਮਰਜੀਤ ਸਿੰਘ ਜੰਡੂ ਸਿੰਘਾ- ਥਾਣਾ ਪਤਾਰਾ ਦੀ ਪੁਲਿਸ ਨੇ ਇੱਕ ਭਗੋੜਾ ਵਿਆਕਤੀ ਕਾਬੂ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਥਾਣਾ ਪਤਾਰਾ ਮੁੱਖੀ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਦਸਿਆ ਕਿ ਮੁਲਜ਼ਮ ਪ੍ਰਦੀਪ ਕੁਮਾਰ ਪੁੱਤਰ ਧਰਮਪਾਲ ਵਾਸੀ ਢਿੱਲਵਾਂ ਜਿਸਤੇ ਮਾਮਲਾ ਨੰਬਰ 62 ਮਿਤੀ 29 ਅਗਸਤ 2021 ਜੋ ਕਿ ਥਾਣਾ ਪਤਾਰਾ ਵਿਖੇ ਦਰਜ਼ ਹੋਇਆ ਸੀ ਅਤੇ 09 ਸਤੰਬਰ 2024 ਨੂੰ ਮਾਨਯੋਗ ਜੱਜ ਪ੍ਰਤੀਕ ਗੁਪਤਾ ਦੀ ਅਦਾਲਤ ਵੱਲੋਂ ਪ੍ਰਦੀਪ ਕੁਮਾਪਰ ਨੂੰ ਭਗੋੜਾ ਕਰਾਰ ਦਿੱਤਾ ਗਿਆ ਸੀ। ਜਿਸਦੇ ਤਹਿਤ ਮੁਲਜ਼ਮ ਲੁੱਕ ਛੁੱਪ ਕੇ ਰਹਿ ਰਿਹਾ ਸੀ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਏ.ਐਸ.ਆਈ ਜੀਵਨ ਕੁਮਾਰ ਥਾਣਾ ਪਤਾਰਾ ਨੇ ਮੁਲਾਜ਼ਮਾਂ ਸਮੇਤ ਪਿੰਡ ਪੂਰਨਪੁਰ ਤੋਂ ਗ੍ਰਿਫਤਾਰ ਕਰ ਲਿਆ। ਜਿਸਨੂੰ 29 ਸਤੰਬਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Post a Comment

0 Comments