ਜੰਡੂਸਿੰਘਾ ਵਿਖੇ ਵਿਸ਼ੇਸ਼ ਨਾਕਾਬੰਦੀ ਕਰ ਕੇ ਵਾਹਨਾਂ ਦੀ ਕੀਤੀ ਚੈਕਿੰਗ, ਕੱਟੇ ਚਲਾਨ
ਜਲੰਧਰ 02 ਸਤੰਬਰ (ਅਮਰਜੀਤ ਸਿੰਘ)- ਜ਼ਿਲਾ ਦਿਹਾਤੀ ਥਾਣਾ ਪਤਾਰਾ ਅਤੇ ਜੰਡੂ ਸਿੰਘਾ ਪੁਲਿਸ ਨੇੇ ਐੱਸ.ਐੱਸ.ਪੀ ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਕਾਨੂੰਨੀ ਸ਼ਿਕੰਜਾ ਕੱਸਣ ਲਈ ਵਿਸ਼ੇਸ਼ ਮਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸਦੇ ਤਹਿਤ ਸੋਮਵਾਰ ਬੀਤੀ ਸ਼ਾਮ ਨੂੰ ਥਾਣਾ ਪਤਾਰਾ ਅਤੇ ਜੰਡੂਸਿੰਘਾ ਚੌਕੀ ਦੀ ਪੁਲਿਸ ਨੇ ਪਿੰਡ ਜੰਡੂਸਿੰਘਾ ਦੇ ਦੌਸੜਕਾ ਚੌਕ ਵਿੱਚ ਭਾਰੀ ਨਾਕਾਬੰਦੀ ਕਰਦੇ ਹੋਏ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਾਹਨ ਚਾਲਕਾ ਦੇ ਜਿਥੇ ਚਲਾਣ ਕੱਟੇ ਉਥੇ ਵਿਭਾਗ ਵੱਲੋਂ ਜਾਰੀ ਦਿਸਾਂ ਨਿਰਦੇਸ਼ਾਂ ਬਾਰੇ ਵੀ ਉਨ੍ਹਾਂ ਨੂੰ ਜਾਗਰੂਕ ਕੀਤਾ। ਥਾਣਾ ਪਤਾਰਾ ਇੰਚਾਰਜ ਬਲਜੀਤ ਸਿੰਘ ਹੁੰਦਲ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ ਤੇ ਹਰ ਵਾਹਨ ਚਾਲਕ ਆਪਣੇ ਵੀਹਕਲ ਦੇ ਕਾਗਜ਼ਾਤ ਪੂਰੇ ਰੱਖੇ। ਉਨ੍ਹਾਂ ਕਿਹਾ ਟਰੈਫਿਕ ਕਾਨੂੰਨ ਦੀ ਪਾਲਣਾ ਕਰਨਾਂ ਹਰ ਵਾਹਨ ਚਾਲਕ ਦਾ ਫਰਜ਼ ਹੈ। ਇਸ ਮੌਕੇ ਤੇ ਜੰਡੂਸਿੰਘਾ ਚੌਕੀ ਦੇ ਇੰਚਾਰਜ ਏਐਸ਼ਆਈ ਜੰਗਬਹਾਦੁਰ ਸਿੰਘ, ਐੱਸ.ਆਈ. ਹਰਮਿੰਦਰ ਸਿੰਘ ਸੰਧੂ, ਹੈੱਡ ਕਾਂਸਟੇਬਲ ਅਵਤਾਰ ਸਿੰਘ ਅਤੇ ਜੋਬਨਪ੍ਰੀਤ ਸਿੰਘ ਐੱਚ.ਸੀ. ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ।
0 Comments