ਪਿੰਡ ਪਤਾਰਾ ਵਿਖੇ 12 ਅਕਤੂਬਰ ਨੂੰ ਦੁਸ਼ਿਹਰਾ ਉਸਤਵ ਮਨਾਇਆ ਜਾਵੇਗਾ : ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਪਤਾਰਾ


ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਪਤਾਰਾ (ਜਲੰਧਰ) ਵਿਖੇ ਹਰ ਸਾਲ ਦੀ ਤਰ੍ਹਾਂ ਦੁਸ਼ਿਹਰਾ ਉਤਸਵ 12 ਅਕਤੂਬਰ ਦਿਨ ਸ਼ਨੀਵਾਰ ਨੂੰ ਸਰਕਾਰੀ ਸਕੂਲ ਦੀ ਗਰਾਉਂਡ ਵਿੱਚ ਪ੍ਰਾਚੀਨ ਸ਼ਿਵ ਮੰਦਿਰ ਪਿੰਡ ਪਤਾਰਾ ਰਾਮ ਲੀਲਾ ਦੁਸ਼ਿਹਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਇਲਾਕੇ ਤੇ ਨਗਰ ਦੀਆਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਇਸ ਵਾਰ ਦੁਸ਼ਿਹਰਾ ਉਤਸਵ ਮੌਕੇ ਤੇ 60 ਫੁੱਟ ਉੱਚਾ ਰਾਵਨ ਦਾ ਪੁਤਲਾ ਫੂਕਿਆ ਜਾਵੇਗਾ। ਉਨ੍ਹਾਂ ਦਸਿਆ ਕਿ ਦੁਸ਼ਿਹਰਾ ਉਤਸਵ ਦੇ ਸਬੰਧ ਵਿੱਚ 3 ਅਕਤੂਬਰ ਤੋਂ ਰਾਮ ਲੀਲਾ ਅਰੰਭ ਕੀਤੀ ਗਈ ਹੈ ਜੋ ਕਿ ਲਗਾਤਾਰ ਦੁਸ਼ਿਹਰਾ ਉਸਤਵ ਤੱਕ ਚੱਲੇਗੀ।

ਰਾਮ ਲੀਲਾ ਦੇਖਣ ਲਈ ਇਲਾਕੇ ਤੇ ਨਗਰ ਦੇ ਲੋਕ ਭਾਰੀ ਗਿਣਤੀ ਵਿੱਚ ਪਿੰਡ ਪਤਾਰਾ ਵਿਖੇ ਪੁੱਜ ਰਹੇ ਹਨ। ਪ੍ਰਬੰਧਕਾਂ ਨੇ ਕਿਹਾ ਦੁਸ਼ਿਹਰੇ ਵਾਲੇ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ, ਸ਼੍ਰੀ ਲਸ਼ਮਣ ਜੀ, ਰਾਵਣ ਤੇ ਰਾਵਣ ਸੈਨਾਂ, ਸ਼੍ਰੀ ਹਨੂੰਮਾਨ ਜੀ ਦੀਆਂ ਸੁੰਦਰ ਝਾਕੀਆਂ ਦੇਖਣਯੋਗ ਹੋਣਗੀਆਂ। ਪਿੰਡ ਪਤਾਰਾ ਦੀ ਸਮੂਹ ਦੁਸ਼ਿਹਰਾ ਕਮੇਟੀ ਨੇ ਇਲਾਕਾ ਵਾਸੀਆਂ ਨੂੰ ਦੁਸ਼ਿਹਰਾ ਉਤਸਵ ਤੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

Post a Comment

0 Comments