ਫਗਵਾੜਾ (ਸ਼ਿਵ ਕੋੜਾ)- ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਸਬ ਡਵੀਜਨ ਫਗਵਾੜਾ ਪੁਲਿਸ ਟੀਮ ਵੱਲੋਂ 01 ਪਿਸਟਲ GLOCK 43 AUSTRIA 9x19, 02 ਮੈਗਜ਼ੀਨ, 10 ਜਿੰਦਾ ਰੌਦ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਭਾਰਤ ਭੂਸ਼ਣ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਐਸ.ਆਈ ਬਿਸ਼ਮਨ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਨੇ ਮੁਖਬਰ ਖਾਸ ਦੀ ਇਤਲਾਹ ਤੇ ਹਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਜਗੀਰ ਸਿੰਘ ਵਾਸੀ ਬੋਹਾਨੀ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਜੋ ਕਾਰ ਨੰਬਰੀ PB 09 CE 2581 ਮਾਰਕਾ ਇੰਡੀਕਾ ਵਿੱਚ ਸਵਾਰ ਹੈ ਜਿਸ ਪਾਸ ਨਾਜਾਇਜ ਅਸਲਾ ਹੈ। ਜਿਸ ਤੇ ਪੁਲਿਸ ਪਾਰਟੀ ਨੇ ਡਰੇਨ ਪੁਲ ਬੋਹਾਨੀ ਤੋ ਥੌੜਾ ਪਿੱਛੇ ਨਾਕਾਬੰਦੀ ਕੀਤੀ ਤਾਂ ਦੌਰਾਨੇ ਚੈਕਿੰਗ ਇੱਕ ਇੰਡੀਕਾ ਕਾਰ ਆਉਂਦੀ ਦਿਖਾਈ ਦਿੱਤੀ। ਜਿਸਨੂੰ ਪੁਲਿਸ ਪਾਰਟੀ ਨੇ ਰੋਕਿਆ ਤਾਂ ਹਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਜਗੀਰ ਸਿੰਘ ਵਾਸੀ ਬੋਹਾਨੀ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਦੀ ਤਲਾਸ਼ੀ ਕਰਨ ਤੇ ਉਸ ਡੱਬ ਵਿੱਚੋ ਇੱਕ ਪਿਸਟਲ GLOCK 43 AUSTRIA 9x19, 02 ਮੈਗਜ਼ੀਨ 10 ਜਿੰਦਾ ਰੋਦ ਬਰਾਮਦ ਹੋਏ 59 ਮਿਤੀ 01-10-2024 ਅ/ਧ 25- 54-59 ਆਰਮਜ ਐਕਟ ਤਹਿਤ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ। ਮੁਲਜ਼ਮ ਨੂੰ ਇਹ ਪਿਸਟਲ, ਮੈਗਜੀਨ,10 ਜਿੰਦਾ ਰੌਂਦ ਹਰਪ੍ਰੀਤ ਸਿੰਘ ਉਰਫ ਹੈਪੋ ਪੁੱਤਰ ਗੁਰਦਿਆਲ ਸਿੰਘ ਵਾਸੀ ਬੋਹਾਨੀ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਜੋ ਵਿਦੇਸ਼ ਵਿੱਚ ਬੈਠੇ ਨੇ ਇਹ ਪਿਸਟਲ ਹਰਜਿੰਦਰ ਸਿੰਘ ਉਰਫ ਜਿੰਦਾ ਨੂੰ ਟਾਰਗੇਟ ਕਲਿੰਗ ਲਈ ਮੁਹੱਈਆ ਕਰਵਾਇਆ ਸੀ। ਇਸ ਦੇ ਹੋਰ ਏ ਕੈਟਾਗਿਰੀ ਗੈਂਗਸਟਰਾ ਨਾਲ ਲਿੰਕ ਹੋਣ ਦੀ ਸੰਭਾਵਨਾ ਹੈ ਸੀ.ਆਈ.ਏ ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਟਾਰਗੇਟ ਕਲਿੰਗ ਹੋਣ ਤੋਂ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਪਾਸੋਂ ਹੋਰ ਵੀ ਅਹਿਮ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।
0 Comments