ਆਦਮਪੁਰ ਦੌਆਬਾ (ਬਿਉਰੋ)- ਆਦਮਪੁਰ ਦੇ ਪਿੰਡ ਕੰਦੋਲਾ ਵਿੱਚ ਮੌਜੂਦ ਏਅਰਪੋਰਟ ਵਿਖੇ ਕੰਮ ਕਰਦੇ ਪੰਜਾਬ ਪੁਲਿਸ (ਪੀਏਪੀ-7) ਦੇ ਅਧਿਕਾਰੀਆਂ ਨੇ ਉਪਰਾਲਾ ਕਰਦੇ ਹੋਏ, ਏਅਰਪੋਰਟ ਵਿੱਖੇ ਕੰਮ ਕਰਦੇ ਕੁਝ ਮੁਲਾਜ਼ਮਾਂ ਨੂੰ ਨਵੇਂ ਸਾਲ 2025 ਦੀ ਖੁਸ਼ੀ ਵਿੱਚ ਕੰਬਲ ਵੰਡੇ ਗਏ। ਇਸ ਮੌਕੇ ਤੇ ਇੰਸਪੈਕਟਰ ਗੁਰਮੀਤ ਸਿੰਘ, ਏਐਸਆਈ ਅਨਿਲ ਕੁਮਾਰ, ਏਐਸਆਈ ਜਤਿੰਦਰ ਕੁਮਾਰ ਨੇ ਦਸਿਆ ਕਿ ਨਵੇ ਸਾਲ ਦੀ ਖੁਸ਼ੀ ਵਿੱਚ 25 ਮੁਲਾਜ਼ਮਾਂ ਨੂੰ ਕੰਬਲ ਵੰਡੇ ਗਏ ਤੇ ਇਸ ਮੌਕੇ ਏਅਪਪੋਰਟ ਦੇ ਡਾਇਰੈਕਟਰ (ਏਪੀਡੀ) ਪੁਛਪਿੰਦਰ ਸਿੰਘ ਨਰੂਲਾ, ਮੈਨੇਜਰ ਸੂਰਜ ਯਾਦਵ ਵੀ ਉਚੇਚੇ ਤੋਰ ਤੇ ਹਾਜ਼ਰ ਸਨ।
0 Comments