ਜਾਗ੍ਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਦੀ ਮੀਟਿੰਗ ਹੋਈ


ਆਦਮਪੁਰ ਦੌਆਬਾ 07 ਜਨਵਰੀ (ਅਮਰਜੀਤ ਸਿੰਘ)-
ਅੱਜ ਬਾਬਾ ਢਾਬਾ ਆਦਮਪੁਰ ਵਿਖੇ ਜਾਗ੍ਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਦੀ ਵਿਸ਼ੇਸ਼ ਮੀਟਿੰਗ ਬਾਬਾ ਢਾਬਾ ਵਿਖੇ ਹੋਈ। ਇਸ ਮੀਟਿੰਗ ਵਿੱਚ ਆਉਣ ਵਾਲੇ ਫਰਵਰੀ ਮਹੀਨੇ ਵਿੱਚ ਲੱਗਣ ਵਾਲੇ ਸਲਾਨਾ ਅੱਖਾਂ ਦੇ ਆਪਰੇਸ਼ਨ ਕੈਂਪ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਹ ਮੀਟਿੰਗ ਚੇਅਰਮੈਨ ਰਾਜਕੁਮਾਰ ਪਾਲ ਅਤੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਦੀ ਦੇਖਰੇਖ ਹੇਠ ਹੋਈ। ਜਿਸ ਵਿੱਚ ਸਮੂਹ ਮੈਂਬਰਾਂ ਨੇ ਵੱਧਚੱੜ ਕੇ ਹਿੱਸਾ ਲਿਆ। ਪ੍ਰਬੰਧਕਾਂ ਨੇ ਦਸਿਆ ਕਿ ਅੱਜ ਇਸ ਮੀਟਿੰਗ ਵਿੱਚ ਆਉਣ ਵਾਲੇ ਸਲਾਨਾ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮਨਮੋਹਨ ਸਿੰਘ ਬਾਬਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਨੰਨੇ ਬੱਚਿਆਂ ਦੀਆਂ ਅੱਖਾਂ ਦੇ ਟੇਢੇਪਣ ਨੂੰ ਲੈ ਕੇ ਖਾਸ ਸਹੂਲਤਾਂ ਹੋਣਗੀਆਂ ਤੇ ਮਾਹਰ ਡਾਕਟਰ ਸਾਹਿਬਾਨਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਚੈਕਿੰਗ ਕੀਤੀ ਜਾਵੇਗੀ। ਇਸ ਕੈਂਪ ਵਿੱਚ ਲੋੜਵੰਦਾਂ ਨੂੰ ਟਰਾਈ ਸਾਈਕਲ ਵੀ ਦਿੱਤੇ ਜਾਣਗੇ। ਇਸ ਮੌਕੇ ਤੇ ਚੇਅਰਮੈਨ ਰਾਜ ਕੁਮਾਰ ਪਾਲ (ਪਾਲ ਇੰਪਪੋਰੀਅਮ ਆਦਮਪੁਰ) ਮਨਮੋਹਨ ਸਿੰਘ ਬਾਬਾ (ਬਾਬਾ ਢਾਬਾ ਆਦਮਪੁਰ), ਮੰਗਤ ਰਾਮ ਸ਼ਰਮਾਂ, ਗੁਲਸ਼ਨ ਦਿਲਬਾਗੀ, ਅਮਰੀਕ ਸਿੰਘ ਸਾਬੀ, ਵਿਜੇ ਕੁਮਾਰ ਯਾਦਵ, ਨਰਿੰਦਰ ਕੁਮਾਰ, ਗੁਰਮੁਖਿ ਸਿੰਘ ਸੂਰੀ, ਕੁਲਦੀਪ ਦੁੱਗਲ, ਰਵੀ ਬਾਂਸਲ, ਮਾਇਆ ਯਾਦਵ, ਸ਼ਸ਼ੀ ਸ਼ਰਮਾਂ, ਰਮਨ ਦਵੇਸਰ, ਰਿਕੀ ਭੋਲਾ, ਕੁਸ਼ ਯਾਦਵ ਤੇ ਹੋਰ ਮੈਂਬਰ ਹਾਜ਼ਰ ਸਨ। 


Post a Comment

0 Comments