ਤਰਕਸ਼ੀਲ ਸੁਸਾਇਟੀ ਰੋਪੜ ਦੀ ਸਰਬਸੰਮਤੀ ਨਾਲ ਹੋਈ ਚੋਣ, ਅਸ਼ੋਕ ਕੁਮਾਰ ਬਣੇ ਜਥੇਬੰਦਕ ਮੁਖੀ


ਨੰਗਲ,17 ਮਾਰਚ (ਜੋਗਿੰਦਰ ਰਾਣਾ)-
ਤਰਕਸ਼ੀਲ ਸੁਸਾਇਟੀ ਰੋਪੜ ਦੀ ਮੀਟਿੰਗ ਖਾਲਸਾ ਸਕੂਲ ਵਿਖੇ ਹੋਈ ਜਿਸ ਵਿੱਚ ਸੈਸ਼ਨ 2025-27 ਲਈ ਇਕਾਈ ਦੀ ਚੋਣ ਕਰਵਾਉਣ ਲਈ ਸੂਬਾ ਆਗੂ ਅਜੀਤ ਪ੍ਰਦੇਸੀ ਅਤੇ ਜ਼ੋਨ ਚੰਡੀਗੜ੍ਹ ਦੇ ਜਥੇਬੰਦਕ ਮੁਖੀ ਸੇਵਾ ਮੁਕਤ ਪ੍ਰਿੰਸੀਪਲ ਗੁਰਮੀਤ ਖਰੜ ਜੀ ਦੀ ਡਿਊਟੀ ਨਿਰਧਾਰਿਤ ਕੀਤੀ ਗਈ ਸੀ ਤੇ ਇਨ੍ਹਾਂ ਦੋਨਾਂ ਆਗੂਆਂ ਦੀ ਦੇਖਰੇਖ ਚੋਣ ਪ੍ਰਣਾਲੀ ਸਰਬਸੰਮਤੀ ਨਾਲ ਖ਼ੁਸ਼ਗਵਾਰ ਮਹੌਲ ਵਿੱਚ ਨੇਪਰੇ ਚੜ੍ਹ ਗਈ। ਇਸ ਚੋਣ ਵਿੱਚ ਅਸ਼ੋਕ ਕੁਮਾਰ (ਜਥੇਬੰਦਕ ਮੁਖੀ) , ਮਾਸਟਰ ਪਰਵਿੰਦਰ (ਵਿੱਤ ਮੁਖੀ), ਹਰਵਿੰਦਰ ਸੁਖਰਾਮ ਪੁਰੀ (ਮੀਡੀਆ ਮੁਖੀ), ਹਰਨੇਕ ਸਿੰਘ (ਸੱਭਿਆਚਾਰਕ ਮੁਖੀ) ਅਤੇ ਅਮਰ ਨਾਥ (ਮਾਨਸਿਕ ਸਿਹਤ ਵਿਭਾਗ ਮੁਖੀ) ਚੁਣੇ ਗਏ। ਅਪ੍ਰੈਲ ਦੇ ਪਹਿਲੇ ਹਫ਼ਤੇ ਜਥੇਬੰਦੀ ਦੇ ਹੈੱਡ ਆਫ਼ਿਸ ਬਰਨਾਲਾ ਵਿਖੇ ਹੋਣ ਜਾ ਰਹੇ ਸੂਬਾ ਇਜਲਾਸ ਲਈ  ਸ਼ੈਲਿੰਦਰ ਕੁਰਾਲੀ ਇਕਬਾਲ ਬੇਲਾ ਵੀ ਡੈਲੀਗੇਟ ਬਣਾਏ ਗਏ।ਪਿਛਲੇ ਸਾਲ ਹੋਈ ਸੂਬਾ ਪੱਧਰੀ ਵਿਦਿਆਰਥੀ ਵਿਗਿਆਨਕ ਚੇਤਨਾ ਪਰਖ਼ ਪ੍ਰਿਖਿਆ ਵਿੱਚ ਰੋਪੜ ਇਕਾਈ ਸੂਬਾ ਪੱਧਰੀ ਮੈਰਿਟ ਸੂਚੀ ਵਿਚ ਪਹਿਲੇ ਸਥਾਨ ਤੇ ਰਹੀ ਸੀ ਜਿਸ ਵਿੱਚ ਅਸ਼ੋਕ ਕੁਮਾਰ ਦਾ ਪ੍ਰਮੁੱਖ ਯੋਗਦਾਨ ਰਿਹਾ ਜਿਸ ਕਾਰਨ ਅਸ਼ੋਕ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੂਬਾ ਆਗੂ ਅਜੀਤ ਪ੍ਰਦੇਸੀ, ਇਕਬਾਲ ਬੇਲਾ, ਜਸਵੰਤ ਬੂਰ ਮਾਜਰਾ, ਪ੍ਰਸੋਤਮ ਬੂਰ ਮਾਜਰਾ, ਸੋਹਣ ਲਾਲ, ਪਵਨ ਰੱਤੋ, ਜਸਪਾਲ ਮਾਜਰੀ, ਦਵਿੰਦਰ ਸਰਥਲੀ,ਅਸ਼ੋਕ ਜੋਧਪੁਰ, ਪਰਮਜੀਤ ਜੋਧ ਆਦਿ ਮੈਂਬਰ ਵੀ ਮੌਕੇ ਤੇ ਹਾਜਰ ਸਨ।

Post a Comment

0 Comments