ਪੰਜਾਬ ਸਰਕਾਰ ਵਲੋ ਜਲ਼ੰਧਰ ਜਿਲੇ ਵਿੱਚੋ ਸਾਲ 2024-25 ਲਈ ਸਰਕਾਰੀ ਮਿਡਲ ਸਕੂਲ ਲੁਹਾਰ ਸੁੱਖਾ ਸਿੰਘ ਨੂੰ ਉੱਤਮ ਸਕੂਲ ਪੁਰਸਕਾਰ ਦਿੱਤਾ ਗਿਆ ਅਤੇ ਵਿਭਾਗ ਵਲੋ ਸਕੂਲ ਨੂੰ ਸਨਮਾਨ ਚਿੰਨ ਅਤੇ ਪੰਜ ਲੱਖ ਰੁਪਏ ਦਾ ਪੁਰਸਕਾਰ ਵੀ ਦਿੱਤਾ ਗਿਆ। ਇਸ ਮੋਕੇ ਤੇ ਸ੍ਰੀ ਮਤੀ ਸਿਵਾਲੀ ਸਕੂਲ ਇੰਚਾਰਜ ਨੇ ਪੰਜਾਬ ਸਰਕਾਰ, ਮਾਣਯੋਗ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਸ, ਮਾਣਯੋਗ ਸਿੱਖਿਆ ਸਕੱਤਰ ਅਨਿੰਦਿਤਾ ਮਿਤਰਾ, ਡੀ ਪੀ ਆਈ ਸ੍ਰੀ ਪਰਮਜੀਤ ਸਿੰਘ ਅਤੇ ਜਿਲਾ ਸਿੱਖਿਆ ਅਫਸਰ ਸ੍ਰੀ ਮਤੀ ਗੁਰਿੰਦਰਜੀਤ ਕੌਰ ਜੀ ਦਾ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਵਿਦਿਆਰਥੀ ਦੀ ਵਿਦਿਆ ਅਤੇ ਸਕੂਲ ਦੇ ਵਿਕਾਸ ਸਾਰਾ ਸਟਾਫ ਹੋਰ ਮਿਹਨਤ ਅਤੇ ਸਿੱਦਤ ਨਾਲ ਆਪਣਾ ਫਰਜ ਨਿਭਾਵਾਗੇ। ਮਾਸਟਰ ਬਲਜੀਤ ਸਿੰਘ ਵਲੋ ਪਿੰਡ ਦੀ ਪੰਚਾਇਤ ਅਤੇ ਐਨ. ਆਰ. ਆਈ ਸੱਜਣਾ ਦਾ ਵਿਸੇਸ ਧੰਨਵਾਦ ਕੀਤਾ ਜਿਨਾ ਦੇ ਸਹਿਯੋਗ ਸਦਕਾ ਪਿੰਡ ਦਾ ਇੰਨਾ ਮਾਣ ਵਧਿਆ ਹੈ। ਇਸ ਮੋਕੇ ਸ੍ਰੀ ਮਤੀ ਹਰਿੰਦਰ ਕੌਰ ਪ੍ਰਿੰਸੀਪਲ, ਗੀਤਾ ਰਾਣੀ, ਪ੍ਰਿਆ ਪਸਰੀਚਾ, ਵਰਿੰਦਰ ਸਿੰਘ ਗਰੋਵਰ, ਲੀਨਾ, ਮਨਜੀਤ ਕੌਰ ਅਤੇ ਸੁਖਵਿੰਦਰ ਕੌਰ ਵੀ ਮੌਜੂਦ ਸਨ।
0 Comments