ਜਲੰਧਰ, (ਬਿਊਰੌ)- ਬੀਤੇ ਦਿਨ ਮਹਾਨ ਸ਼ਹੀਦ ਸਿੰਘਾਂ, ਸੂਰਬੀਰ ਯੋਧਿਆਂ ਨੂੰ ਯਾਦ ਕਰਦਿਆਂ ਸ. ਭੁਪਿੰਦਰ ਸਿੰਘ ਜੀ ਦੀ ਅਗਵਾਈ ਤੇ ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ (ਰਜਿ.) ਗੜਸ਼ੰਕਰ ਵੱਲੋਂ ਮਾਨਵਤਾ ਦੀ ਸੇਵਾ ਤਹਿਤ (ਮੇਲਾ ਖੂਨਦਾਨੀਆਂ ਦਾ) ਸਲਾਨਾ ਬਲੱਡ ਡੋਨੇਸ਼ਨ ਮੈਗਾ ਕੈਂਪ ਲਗਾਇਆ ਗਿਆ
ਜਿਸ ਦਾ ਸ਼ੁੱਭ ਉਦਘਾਟਨ ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ ਤੋਂ ਵਰਸੋਏ ਸੰਤ ਬਾਬਾ ਸਤਨਾਮ ਸਿੰਘ ਜੀ (ਸ਼੍ਰੀ ਅਨੰਦਪੁਰ ਸਾਹਿਬ ਰੋਡ ਬਣਾਉਣ ਵਾਲੇ) ਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਕਲਾਂ ਨੇ ਮੋਮਬੱਤੀਆਂ ਨੂੰ ਜਗਾ ਕੇ ਕੀਤਾ/ ਭਾਈ ਸੁਖਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦਸਿਆ ਸੇਵਾਦਾਰਾਂ ਵੱਲੋ ਤਿੰਨ ਸੌ ਤੋਂ ਵੱਧ ਬਲੱਡ ਯੂਨਿਟ ਇਕੱਤਰ ਕੀਤਾ ਗਿਆ/ ਉਨ੍ਹਾਂ ਦਸਵੰਧ ਗਰੀਬਾਂ ਲਈ ਐਨ.ਜੀ.ਓ ਨੂੰ ਸਨਮਾਨਿਤ ਕਰਨ ਤੇ ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਦੇ ਸਮੂਹ ਅਹੁਦੇਦਾਰ ਸਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ/
0 Comments