ਜਲੰਧਰ, 03 ਅਪ੍ਰੈਲ (ਅਮਰਜੀਤ ਸਿੰਘ ਜੰਡੂ ਸਿੰਘਾ)- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 13ਵਾਂ ਮਹਾਨ ਸੰਤ ਸੰਮੇਲਨ ਸਕੂਲ ਦੀ ਗਰਾਉਂਡ, ਪਿੰਡ ਫੁਗਲਾਣਾ, ਜਿਲ੍ਹਾ ਹੁਸ਼ਿਆਰਪੁਰ ਵਿਖੇ 5 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ੍ਰੀ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛਤਰ ਛਾਇਆ ਅਤੇ ਸ੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਡੇਰਾ ਬੱਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਅਤੇ ਬੀਤੇ ਦਿਨ ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਵਾਲਿਆਂ ਨੂੰ ਸੱਦਾ ਪਾਤਰ ਸੋਪਦੇ ਸੁੱਚਾ ਰਾਮ, ਕਿਸ਼ੋਰ ਕੁਮਾਰ, ਪ੍ਰੱਬਜੋਤ ਸਿੰਘ, ਰਵੀ ਪਾਲ ਨੇ ਦਸਿਆ ਕਿ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ 5 ਅਪ੍ਰੈਲ ਨੂੰ ਸਵੇਰੇ ਅੰਮ੍ਰਿਤਬਾਣੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਜਾਣਗੇ।
ਉਪਰੰਤ ਕੀਰਤਨ ਅਤੇ ਸੰਤ ਪ੍ਰਵਚਨ ਹੋਣਗੇ। ਪ੍ਰਬੰਧਕਾਂ ਨੇ ਦਸਿਆ ਕਿ ਇਸ ਮੌਕੇ ਸ਼੍ਰੀ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਮੌਜੂਦਾ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਤੇ ਰਵਿਦਾਸੀਆ ਧਰਮ ਦੇ ਪ੍ਰਚਾਰਕ ਸੰਤ-ਮਹਾਂਪੁਰਸ਼ ਪਹੁੰਚ ਰਹੇ ਹਨ। ਜੋ ਕਿ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀ ਅੰਮ੍ਰਿਤਬਾਣੀ ਅਤੇ ਆਪਣੇ ਮਨੋਹਰ ਪ੍ਰੱਬਚਨ ਸਰਵਣ ਕਰਵਾਉਣਗੇ। ਇਸ ਮੌਕੇ ਤੇ ਭਾਈ ਜਗਦੀਸ਼ ਮੰਢਵੀ (ਸੰਗਰੂਰ ਵਾਲੇ) ਸੰਗਤਾਂ ਨੂੰ ਗੁਰਬਾਣੀ ਸਰਵਣ ਕਰਵਾਉਣਗੇ। ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਫੁਗਲਾਣਾ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ, ਭਗਵਾਨ ਵਾਲਮੀਕਿ ਜੀ ਸਭਾ ਅਤੇ ਸਮੂਹ ਇਲਾਕਾ ਨਿਵਾਸੀ ਅਤੇ ਸਮੂਹ ਸੰਗਤ ਫੁਗਲਾਣਾ ਨੇ ਇਲਾਕੇ ਦੀਆਂ ਸੰਗਤਾਂ ਨੂੰ ਸਮਾਗਮ ਵਿੱਚ ਹੁੰਮਹੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸੰਤ ਕਿ੍ਰਸ਼ਨ ਨਾਥ ਜੀ ਚਹੇੜੂ ਵਾਲੇ, ਮਹੰਤ ਅਵਤਾਰ ਦਾਸ ਚਹੇੜੂ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਹੈੱਡ ਗ੍ਰੰਥੀ ਪ੍ਰਵੀਨ ਕੁਮਾਰ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।
0 Comments