ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮਜਬੂਤ ਪੁਲਿਸ, ਸੁਰੱਖਿਤ ਪੰਜਾਬ ਮੁੁਹਿੰਮ ਸਲਾਘਾਯੋਗ ਕਦਮ- ਚਾਹਲ ।


ਦਹਾਕਿਆਂ ਬਾਅਦ ਪਹਿਲੀ ਵਾਰ ਮਿਲਣਗੀਆਂ ਸਮੁੱਚੇ ਪੁੁਲਿਸ ਥਾਣਿਆਂ ਨੂੰ ਨਵੀਂ ਗੱਡੀਆਂ  ।
ਨੂਰਪੁਰਬੇਦੀ, 07 ਅਪ੍ਰੈਲ (ਜੋਗਿੰਦਰ ਰਾਣਾ ) - ਪਿਛਲੀਆਂ  ਸਰਕਾਰਾਂ ਵੇਲੇ ਇਹ ਤਾਂ ਸੁਣਿਆਂ ਸੀ ਕਿ ਸਾਡੀ ਪੰਜਾਬ ਪੁਲਿਸ ਵਰਗੀ ਮਜਬੂਤ ਫੋਰਸ ਕੋਈ ਨਹੀਂ ਹੈ।ਪਰੰਤੂ ਇਸਨੂੰ ਸੱਚ ਕਰ ਦਿਖਾਇਆ ਹੈ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਵਲੋਂ ਅਸਲ ਰੂਪ ਚ ਸਾਡੀ ਪੰਜਾਬ ਪੁਲਿਸ ਨੂੰ ਮਜਬੂਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਬੀਤੇ ਦਿਨੀ ੳਨ੍ਹਾਂ ਵਲੋਂ ਆਰੰਭ ਕੀਤੀ ਗਈ ਮਜਬੂਤ ਪੁਲਿਸ, ਸੁਰੱਖਿਤ ਪੰਜਾਬ ਮੁੁਹਿੰਮ ਇਕ ਬਹੁਤ ਹੀ ਸਲਾਘਾਯੋਗ ਕਦਮ ਹੈ। ਉਕਤ ਸ਼ਬਦਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਨੂਰਪੁਰਬੇਦੀ ਸਥਿਤ ਦਫਤਰ ਇੰਚਾਰਜ਼ ਨਰਿੰਦਰ ਸਿੰਘ ਨਿੰਦੀ ਚਾਹਲ ਨੇ ਜਾਰੀ ਇਕ ਪ੍ਰੈਸ ਨੋਟ ਰਾਹੀਂ ਕੀਤਾ। ੳਨ੍ਹਾਂ ਨੇ ਕਿਹਾ ਮੁੱਖ ਮੰਤਰੀ ਸਾਹਬ ਦੀ ਚੰਗੀ ਸੋਚ ਸਦਕਾ ਹੀ ਇਹ ਦਹਾਕਿਆਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਸਾਡੇ ਸੂਬੇ ਦੇ ਸਮੁੱਚੇ ਪੁਲਿਸ ਸਟੇਸ਼ਨਾਂ ਨੂੰ ਹੁਣ ਸਾਡੀ ਸੁਰੱਖਿਆ ਕਰਨ, ਲਾਅ ਐਂਡ ਆਰਡਰ ਮਜਬੂਤ ਕਰਨ ਦੇ ਮੱਦੇਨਜ਼ਰ ਗਸਤ ਕਰਨ ਜਾਂ ਗੈਰ ਸਮਾਜਿਕ ਅਸਨਰਾਂ ਦਾ ਪਿੱਛਾ ਕਰਨ ਜਾਂ ਹੋਰ ਕਾਨੂੰਨੀ ਪਹਿਲੂਆਂ ਤੇ ਕੰਮ ਕਰਨ ਲਈ ਆਉਣ ਜਾਣ ਵਾਸਤੇ ਨਵੀਂਆਂ ਗੱਡੀਆਂ ਉਪਲੱਭਧ ਹੋਣਗੀਆਂ। ਜਿਸਦੀ ਸ਼ੁਰੂਆਤ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਸ:ਭਗਵੰਤ ਸਿੰਘ ਮਾਨ ਵਲੋਂ ਕੀਤੀ ਗਈ ਤੇ ਹਰੀ ਝੰਡੀ ਦੇਕੇ ਨਵੀਆਂ ਗੱਡੀਆਂ ਪੁਲਿਸ ਥਾਣਿਆਂ ਲਈ ਰਵਾਨਾ ਕੀਤੀਆਂ ਗਈਆਂ। ਇਸ ਨਾਲ ਜਿੱਥੇ ਹੁਣ ਬੀਤੀਆਂ ਸਰਕਾਰਾ ਦੀ ਨਿੰਕਮੀ ਕਾਗੁਜ਼ਜਾਰੀ ਕਾਰਨ ਸਾਡੀ ਪੰਜਾਬ ਪੁਲਿਸ ਦੀ ਧੀਮੀ ਪਈ ਰਫਤਾਰ ਤੇਜ ਹੋਵੇਗੀ ਉੱਥੇ ਹੀ ਹੁਣ ਲੋਕਾਂ ਦੀ ਸੁੱਰਖਿਆ ਕਰਨ ਲਈ ਸਮੇਂ ਦੀ ਵੀ ਬਚਤ ਹੋਵੇਗੀ ।

Post a Comment

0 Comments