ਜੰਗਮ ਪਾਰਟੀ ਦਾ ਸਨਮਾਨ ਕਰਦੇ ਰਾਜ ਕੁਮਾਰ ਜ਼ੋਸ਼ੀ, ਹਰਭਜਨ ਸਿੰਘ, ਪੰਡਿਤ ਗੋਪਾਲ ਕ੍ਰਿਸ਼ਨ ਤੇ ਹੋਰ ਸੱਜੇ ਪੂਜਾ ਕਰਦੀਆਂ ਸਮੂਹ ਸੰਗਤਾਂ।
ਅਮਰਜੀਤ ਸਿੰਘ ਜੰਡੂ ਸਿੰਘਾ- ਸ਼੍ਰੀ ਸ਼ਿਵ ਸ਼ਕਤੀ ਮਹਾਂਦੇਵ ਮੰਦਰ ਪਿੰਡ ਹਜ਼ਾਰਾ-ਕੰਗਣੀਵਾਲ (ਕਾਲੋਨੀ) ਵਿਖੇ ਸ਼ਿਵ ਜੀ ਮਹਾਰਾਜ ਤੇ ਮਾਤਾ ਪਾਰਵਤੀ ਜੀ ਦਾ ਵਿਆਹ ਸਮਾਰੋਹ ਸੰਗਤਾਂ ਵੱਲੋਂ ਕਰਵਾਇਆ ਗਿਆ। ਇਸ ਸਮਾਗਮ ਮੌਕੇ ਦਿਨੇਸ਼ ਜੰਗਮ ਐਂਡ ਪਾਰਟੀ ਕਿਸ਼ਨਪੁਰਾ ਵੱਲੋਂ ਬਾਬਾ ਭੋਲੇ ਨਾਥ ਮਹਾਰਾਜ ਅਤੇ ਮਾਤਾ ਪਾਰਵਤੀ ਜੀ ਦੇ ਵਿਆਹ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ ਗਈ। ਇਸ ਮੌਕੇ ਸਾਂਈ ਦੇਵ ਸ਼ਾਹ ਜੀ ਬ੍ਰਹਮਜੋਗੀ ਗੱਦੀ ਨਕੋਦਰ ਵਾਲੇ ਵੀ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਉਨ੍ਹਾਂ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਸ਼ਿਵ ਜੀ ਮਹਾਰਾਜ ਤੇ ਮਾਤਾ ਪਾਰਵਤੀ ਦਾ ਵਿਆਹ ਸਮਾਰੋਹ ਸੇਵਾਦਾਰ ਚਰਨਜੀਤ ਸਿੰਘ ਪੁੱਤਰ ਸੱਜਣ ਸਿੰਘ ਯੂਐਸਏ ਦੇ ਸਮੂਹ ਪਰਿਵਾਰ ਵੱਲੋਂ ਕਰਵਾਏ ਗਏ। ਇਸ ਮੌਕੇ ਤੇ ਮੀਤ ਪ੍ਰਧਾਨ ਰਾਜ ਕੁਮਾਰ ਜ਼ੋਸ਼ੀ, ਹਰਭਜਨ ਸਿੰਘ ਕੈਸ਼ੀਅਰ ਤੇ ਹੋਰ ਮੈਂਬਰਾਂ ਵੱਲੋਂ ਸਾਂਈ ਦੇਵ ਸ਼ਾਹ ਨਕੋਦਰ ਤੇ ਜੰਗਮ ਮੰਡਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਮੀਤ ਪ੍ਰਧਾਨ ਰਾਜ ਕੁਮਾਰ ਜ਼ੋਸ਼ੀ, ਹਰਭਜਨ ਸਿੰਘ ਕੈਸ਼ੀਅਰ, ਪੂਜਾਰੀ ਪੰਡਿਤ ਗੋਪਾਲ ਕ੍ਰਿਸ਼ਨ, ਮੈਂਬਰ ਜੋਤੀ, ਅੰਬਿਕਾ ਜ਼ੋਸ਼ੀ, ਅਮਰਜੀਤ ਕੌਰ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
0 Comments