ਰਾਂ ਗੋਤ ਜਠੇਰਿਆਂ ਦਾ ਸਲਾਨਾ ਮੇਲਾ 18 ਮਈ ਨੂੰ


ਫਗਵਾੜਾ (ਸ਼ਿਵ ਕੌੜਾ)- 
ਮਹਿਲਪੁਰ ਦੇ ਅਧੀਨ ਪੈਦੇ ਪਿੰਡ ਕਹਾਰਪੁਰ ਵਿਖੇ ਹਰ ਸਾਲ ਦੀ ਤਰਾ ਰਾਂ ਗੋਤ ਜਠੇਰਿਆਂ ਦਾ ਮੇਲਾ 18 ਮਈ ਜੇਠੇ ਐਤਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਧੂਮ ਧਾਮ ਨਾਲ ਮਨਾਇਆ ਜਾਵੇਗਾl ਇਸ ਮੌਕੇ ਪ੍ਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਸੋਡੀ ਚੰਦ ਤੇ ਡੀ. ਐਸ. ਪੀ. ਕੁੱਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭੋਗ ਪਾਏ ਜਾਣਗੇl ਇਸ ਮੌਕੇ ਸੰਤ ਮੇਜਰ ਦਾਸ ਜੀ ਵਲੋ ਨਿਰੋਲ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਪਰਮਾਤਮਾ ਦੇ ਚਰਨਾ ਨਾਲ ਜੋੜਣਗੇl ਉਪਰੰਤ ਨਿਸ਼ਾਨ ਸਾਹਿਬ ਜੀ ਦੀ ਰਸਮ ਨਿਭਾਈ ਜਾਵੇਗੀ l ਇਸ ਮੌਕੇ ਪੰਜਾਬ ਦੇ ਗੋਲਡ ਮੈਡਲਿਸਟ ਗਾਇਕ ਬਲਵਿੰਦਰ ਬਿੰਟੂ ਤੇ ਭਿੰਦਾ ਫੱਤੋਵਾਲੀਆ ਵਲੋ ਜਠੇਰੇ ਵੱਡੇ ਵਡੇਰਿਆਂ ਦੀ ਮਹਿਮਾ ਦਾ ਗੁਣਗਾਣ ਕਰਕੇ ਮੇਲੇ ਦੀ ਰੋਣਕ ਨੂੰ ਵਧਾਉਣਗੇ l ਸੇਵਾਦਾਰਾਂ ਵਲੋਂ ਆਈਆਂ ਹੋਈਆ ਸੰਗਤਾਂ ਵਾਸਤੇ ਚਾਹ ਪਕੋੜੇ ਤੇ ਲੰਗਰ ਦਾ ਖਾਂਸ ਪ੍ਬੰਧ ਕੀਤਾ ਜਾਵੇਗਾ l ਇਸ ਮੌਕੇ ਸਰਪ੍ੰਸਤ ਗੁਰਦੇਵ ਚੰਦ ਕੈਡੋਵਾਲ, ਦਲਜੀਤ ਸਿੰਘ ਕਾਲਾ ਕੈਡੋਵਾਲ, ਮਨਜੀਤ ਰਾਏ ਫੱਤੋਵਾਲ, ਰਾਜਵੀਰ ਸਿੰਘ ਵਿੱਕੀ, ਕ੍ਰਿਸ਼ਨ ਜੀਤ ਰਾਓ, ਰਾਕੇਸ਼ ਫਗਵਾੜਾ, ਸੁਰਿੰਦਰ ਪਿੰਕੀ ਕੈਡੋਵਾਲ, ਭੁਪਿੰਦਰ ਸਿੰਘ, ਮੋਹਣ ਸਿੰਘ, ਠੇਕੇਦਾਰ ਸੁਰਿੰਦਰ ਪਾਲ ਸਿੰਘ, ਸੂਬੇਦਾਰ ਗੁਰਮੇਲ ਸਿੰਘ ਬਰਿਆਣਾ ਆਦਿ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜਰ ਹੋਣਗੀਆ

Post a Comment

0 Comments