ਅਮਰਜੀਤ ਸਿੰਘ ਜੰਡੂ ਸਿੰਘਾ- ਦਰਬਾਰ ਬਾਬਾ ਇੱਛਾਧਾਰੀ (ਡੇਰਾ ਅਮਿ੍ਰਤਸਰੀਆਂ ਦਾ) ਪਿੰਡ ਧੋਗੜੀ ਵਿਖੇ ਮੁੱਖ ਗੱਦੀਨਸ਼ੀਨ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਦੀ ਅਗਵਾਹੀ ਵਿੱਚ ਵਡੇਰਿਆਂ ਦੀ ਨਿੱਘੀ ਯਾਦ ਵਿੱਚ ਸਲਾਨਾ ਜੋੜ ਮੇਲਾ ਸ਼ਰਧਾਪੂਰਬਕ ਮਨਾਇਆ ਗਿਆ। ਇਸ ਮੌਕੇ ਤੇ ਗਾਇਕ ਪੱਪੂ ਬਾਦਸ਼ਾਹ ਧੋਗੜੀ, ਉਮਜੀਤ, ਸੋਨੂੰ ਸੱਭਰਵਾਲ, ਅਮਰੀਕ ਬੱਲ ਤੇ ਮਿਸ ਸੋਨੀਆ ਡਿਊਟ ਜੋੜੀ, ਚਰਨਜੀਤ ਚੀਮਾ ਤੇ ਸੁਰਿੰਦਰ ਨੂਰੀ, ਸ਼ਿੰਗਾਰ ਨਿਮਾਣਾ ਤੇ ਪੰਮੀ ਨਕਾਲ ਐਂਡ ਪਾਰਟੀ ਵੱਲੋਂ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਇਸ ਮੌਕੇ ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੰਗਤਾਂ ਤੇ ਸੇਵਾਦਾਰਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਸੇਵਾ ਸੈਕਟਰੀ ਬੂਟਾ ਧੋਗੜੀ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੌਰਾਨ ਬਾਬਾ ਤਾਰੂ ਪਿੰਡ ਤੱਲਣ ਝੰਡੀ ਪੀਰ ਦਰਬਾਰ, ਕਸ਼ਮੀਰੀ ਲਾਲ, ਬਾਬਾ ਬਾਬੂ ਰਾਜਾ ਪੀਰ ਸਰਕਾਰ, ਬੀਬੀ ਮਨਜੀਤ ਕੌਰ, ਰਮਨ, ਬਿੰਦੂ, ਗੁਰਮੁੱਖ ਸਿੰਘ, ਬਲਜੀਤ ਸਿੰਘ, ਰਾਜਾ ਅਲਾਵਲਪੁਰ, ਪਾਲੀ, ਬੁੱਧੂ, ਅਸ਼ੋਕਾ ਅਲਾਵਲਪੁਰ, ਜੋਤੀ, ਰੂਪ ਲਾਲ ਧੋਗੜੀ, ਸੁਰਜੀਤ ਕੁਮਾਰ, ਵਿੱਕੀ, ਪਿੰਦਾ, ਗੋਪੀ, ਭੀਮਾ, ਮਨਿੰਦਰ, ਗੁਰਦੇਵ ਸਿੰਘ ਤੱਲਣ, ਗੁਰਪਾਲ ਸਿੰਘ ਮੰਨਣਾਂ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
0 Comments