ਫਗਵਾੜਾ (ਸ਼ਿਵ ਕੌੜਾ)- ਸਿਵਲ ਸਰਜਨ ਕਪੂਰਥਲਾ ਡਾ ਰਾਜੀਵ ਪ੍ਰਾਸ਼ਰ ਦੇ ਹੁਕਮਾ ਅਤੇ ਡਾ ਪ੍ਰਮਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਆਦਮੀ ਕਲੀਨਿਕ ਹਦੀਆਬਾਦ ਫਗਵਾੜਾ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਅਤੇ ਆਮ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਗਿਆ ਆਮ ਆਦਮੀ ਕਲੀਨਿਕ ਹਦੀਆਬਾਦ ਫਗਵਾੜਾ ਵਿਖੇ ਤਾਇਨਾਤ ਡਾ ਪੁਰੁਸ਼ਾਂਰਥ ਅਰੋੜਾ ਨੇ ਕਿਹਾ ਕਿ ਹਾਈਪਰਟੈਂਸ਼ਨ ਦਿਵਸ ਮਨਾਉਣ ਦਾ ਮੁੱਖ ਮੰਤਵ ਹਾਈ ਬੱਲਡ ਪ੍ਰੈਸ਼ਰ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਉਨਾਂ ਆਪਣੇ ਬੱਲਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪਣ ਅਤੇ ਕੰਟਰੋਲ ਕਰਨ ਸੰਬੰਧੀ ਜਾਣਕਾਰੀ ਦੇਣਾ ਹੈ ਤਾਂ ਕਿ ਉਹ ਲੰਬੇ ਸਮੇਂ ਤੱਕ ਜੀਅ ਸਕਣ ਇਸ ਸਾਲ ਦਾ ਥੀਮ ਵੀ 'ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੂੰ ਕੰਟਰੋਲ ਕਰੋ, ਲੰਬੇ ਸਮੇਂ ਤੱਕ ਜੀਓ' ਰੱਖਿਆ ਗਿਆ ਹੈ ਉਨਾਂ ਦੱਸਿਆ ਕਿ ਸਾਡੀ ਬਦਲਦੀ ਹੋਈ ਜੀਵਨ ਸ਼ੈਲੀ ਵੀ ਕਿਸੇ ਹੱਦ ਤੱਕ ਇਸ ਬੀਮਾਰੀ 'ਚ ਵਾਧਾ ਕਰ ਰਹੀ ਹੈ ਉਨਾਂ ਕਿਹਾ ਕਿ ਜਦੋਂ ਲਹੂ ਦੀਆਂ ਨਾੜੀਆਂ ਵਿੱਚ ਲਹੂ ਆਮ ਨਾਲੋਂ ਜਿਆਦਾ ਦਬਾਅ ਨਾਲ ਸੰਚਾਰਿਤ ਹੁੰਦਾ ਹੈ ਤਾਂ ਉਸ ਨੂੰ ਹਾਈ ਬੱਲਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਕਹਿੰਦੇ ਹਨ ਇਸ ਕਾਰਨ ਦਿਲ ਨੂੰ ਲਹੂ ਦੀਆਂ ਨਾੜੀਆਂ ਨੂੰ ਸੰਚਾਰਿਤ ਕਰਨ ਲਈ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਜਿਸ ਨਾਲ ਦਿਲ ਉਤੇ ਜ਼ਿਆਦਾ ਦਬਾਅ ਪੈਂਦਾ ਜੋ ਕਿ ਸਿਹਤ ਲਈ ਹਾਨੀਕਾਰਕ ਹੈ ਇਸ ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ,ਕਿਉਂਕਿ ਇਹ ਬਿਨਾਂ ਕਿਸੇ ਚੇਤਾਵਨੀ ਦੇ ਸੰਕੇਤ ਜਾਂ ਲੱਛਣ ਤੋਂ ਹੁੰਦਾ ਹੈ ਇਹੋ ਕਾਰਣ ਹੈ ਕਿ 30 ਸਾਲ ਅਤੇ ਇਸ ਤੋਂ ਉਪਰ ਦੀ ਉਮਰ ਦੇ ਸਾਰੇ ਵਿਅਕਤੀਆਂ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਜ਼ਰੂਰ ਆਪਣੇ ਬੀ.ਪੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਉਨਾਂ ਕਿਹਾ ਕਿ ਜੇ ਹਾਈ ਬੀ.ਪੀ ਤੇ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਇਸ ਨਾਲ ਲਹੂ ਦੀਆਂ ਨਾੜੀਆਂ, ਦਿਲ ਅਤੇ ਸਰੀਰ ਦੇ ਦੂਜੇ ਅੰਗਾਂ ਜਿਵੇਂ ਦਿਮਾਗ,ਗੁਰਦੇ ਅਤੇ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਉਨਾਂ ਕਿਹਾ ਕਿ ਲਗਾਤਾਰ ਰਹਿੰਦਾ ਹਾਈ ਬੀ.ਪੀ ਜੀਵਨ ਲਈ ਘਾਤਕ ਹੋ ਸਕਦਾ ਹੈ ਅਤੇ ਇਸ ਨਾਲ ਦਿਲ ਦੀਆਂ ਬੀਮਾਰੀਆਂ ਲਕਵਾ, ਸ਼ੂਗਰ, ਗੁਰਦੇ ਆਦਿ ਦੇ ਰੋਗ ਹੋ ਸਕਦੇ ਹਨ ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਦੇ ਕਈ ਕਾਰਨ ਹੋਰ ਵੀ ਸਕਦੇ ਹਨ ਜਿਵੇਂ ਜਿਹਨਾਂ ਦੇ ਪਰਵਾਰ ਵਿੱਚ ਬੀ.ਪੀ ਦਾ ਕੋਈ ਇਤਿਹਾਸ ਰਿਹਾ ਹੋਵੇ ਜਾਂ ਇਸ ਤੋਂ ਇਲਾਵਾ ਗੈਰ-ਸਿਹਤਮੰਦ ਆਹਾਰ ਦੀਆਂ ਆਦਤਾਂ ਖਾਸ ਕਰਕੇ ਤੇਜ਼ ਨਮਕ, ਤਲੀਆਂ ਹੋਈਆਂ ਚੀਜ਼ਾਂ, ਚਰਬੀ ਦੀ ਜ਼ਿਆਦਾ ਵਰਤੋਂ ਸਰੀਰਕ ਸਰਗਰਮੀ ਕਸਰਤ ਨਾ ਕਰਨਾ ਮੋਟਾਪਾ, ਦਿਮਾਗੀ ਪਰੇਸ਼ਾਨੀ ਅਤੇ ਕਿਸੇ ਵੀ ਪ੍ਰਕਾਰ ਨਾਲ ਤੰਬਾਕੂ ਆਦਿ ਦੀ ਵਰਤੋਂ ਕਰਨੀ ਇਸ ਮੌਕੇ ਨਿਤਿਸ਼ ਕੁਮਾਰ ਫਾਰਮਾਸਿਸਟ ਜਸਵਿੰਦਰ ਕੌਰ ਕਲੀਨੀਕਲ ਅਸੀਸਟੈਂਟ ਅਮ੍ਰਿਤਪਾਲ ਆਦਿ ਮੌਜੂਦ ਸਨ
0 Comments