ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿਮ ‘ਚ ਪੁਲਿਸ ਦਾ ਸਹਿਯੋਗ ਕਰਨ ਆਮ ਲੋਕ - ਬੇਦੀ



ਫਗਵਾੜਾ 7 ਮਈ (ਸ਼ਿਵ ਕੌੜਾ)-
ਪੁਲਿਸ ਪੈਨਸ਼ਨਰਜ ਐਸੋਸ਼ੀਏਸ਼ਨ ਫਗਵਾੜਾ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਿਟਾਇਰਡ ਇੰਸਪੈਕਟਰ ਹਰਦੀਪ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ‘ਯੁੱਧ ਨਸ਼ੇ ਵਿਰੁੱਧ’ ਮੁਹਿਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਸ.ਪੀ. ਕਪੂਰਥਲਾ ਦੀ ਨਿਗਰਾਨੀ ਹੇਠ ਜਿਲ੍ਹਾ ਕਪੂਰਥਲਾ ਵਿਚ ਪੁਲਿਸ ਵਲੋਂ ਇਸ ਮੁਹਿਮ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ। ਉਹਨਾਂ ਸਮੂਹ ਪੰਚਾਇਤਾਂ ਨੂੰ ਖਾਸ ਤੌਰ ਅਪੀਲ ਕੀਤੀ ਕਿ ਇਸ ਮੁਹਿਮ ਨੂੰ ਸਫਲ ਬਨਾਉਣ ਵਿਚ ਪੁਲਿਸ ਦਾ ਪੂਰਾ ਸਹਿਯੋਗ ਕਰਨ। ਕਿਉਂਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਆਮ ਲੋਕਾਂ ਦੇ ਸਹਿਯੋਗ ਦੀ ਅਹਿਮ ਭੂਮਿਕਾ ਹੁੰਦੀ ਹੈ। ਮੀਟਿੰਗ ਦੌਰਾਨ  ਰਿਟਾਇਰਡ ਪੁਲਿਸ ਮੁਲਾਜਮਾ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਪ੍ਰਧਾਨ ਹਰਦੀਪ ਸਿੰਘ ਬੇਦੀ ਨੇ ਹਾਜਰੀਨ ਨੂੰ ਦੱਸਿਆ ਕਿ ਜਨਵਰੀ 2016 ਤੋਂ 30 ਜੂਨ 2021 ਤੱਕ ਜੋ ਕਰਮਚਾਰੀ ਸੇਵਾ ਮੁਕਤ ਹੋਏ ਹਨ, ਉਹਨਾਂ ਦੀ ਕੈਸ਼ ਕ੍ਰੈਡਿਟ ਲੀਵ ਦੇ ਪੈਸਿਆਂ ਦਾ ਬਕਾਇਆ ਐਸ.ਐਸ.ਪੀ. ਦਫਤਰ ਕਪੂਰਥਲਾ ਵਲੋਂ ਜਲਦੀ ਹੀ ਕਿਸ਼ਤਾਂ ਵਿਚ ਰਿਲੀਜ਼ ਕਰ ਦਿੱਤਾ ਜਾਵੇਗਾ। ਉਹਨਾਂ ਭਰੋਸਾ ਦਿੱਤਾ ਕਿ ਰਿਟਾਇਰਡ ਪੁਲਿਸ ਮੁਲਾਜਮਾ ਦੀਆਂ ਸਾਰੀਆਂ ਮੁਸ਼ਕਲਾਂ ਦਾ ਹਲ ਕਰਵਾਇਆ ਜਾਵੇਗਾ। ਇਸ ਮੌਕੇ ਇੰਸਪੈਕਟਰ ਸੁਮਿੰਦਰ ਸਿੰਘ ਭੱਟੀ, ਇੰਸਪੈਕਟਰ ਨਰਿੰਦਰ ਸਿੰਘ, ਐਸ.ਆਈ. ਉਂਕਾਰ ਸਿੰਘ, ਐਸ.ਆਈ. ਜਗਦੀਸ਼ ਲਾਲ, ਐਸ.ਆਈ. ਨਾਰਾਇਣ ਦਾਸ, ਏ.ਐਸ.ਆਈ. ਮਨਜੀਤ ਸਿੰਘ, ਏ.ਐਸ.ਆਈ. ਮੋਹਨ ਲਾਲ, ਏ.ਐਸ.ਆਈ. ਸਤਨਾਮ ਸਿੰਘ, ਏ.ਐਸ.ਆਈ. ਜਸਵਿੰਦਰ ਸਿੰਘ, ਐਚ.ਸੀ. ਬਲਜਿੰਦਰ ਸਿੰਘ, ਐਚ.ਸੀ. ਜਸਵਿੰਦਰ ਸਿੰਘ ਆਦਿ ਹਾਜਰ ਸਨ।

Post a Comment

0 Comments