ਜਲੰਧਰ, 30 ਜੁਲਾਈ (ਅਮਰਜੀਤ ਸਿੰਘ ਜੰਡੂ ਸਿੰਘਾ)- ਦੇਸ਼ਾਂ ਵਿਦੇਸਾਂ ਦੀਆਂ ਸਮੂਹ ਸੰਗਤਾਂ ਦੀ ਅਥਾਹ ਆਸਥਾ ਦੇ ਕੇਂਦਰ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਕਪੂਰ ਪਿੰਡ (ਜਲੰਧਰ) ਵਿਖੇ ਸਾਵਣ ਦੇ ਮਹੀਨੇ ਦੇ ਸਬੰਧੀ ਲਗਾਤਾਰ ਸਮਾਗਮ 25 ਜੁਲਾਈ ਤੋਂ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਅਰੰਭ ਹਨ ਅਤੇ ਦੁਰ ਦੁਰਾਡਿਉ ਸੰਗਤਾਂ ਪਰਮਦੇਵਾ ਮਾਤਾ ਜੀ ਦੇ ਮੰਦਿਰ ਵਿੱਖੇ ਨਤਮਸਤਕ ਹੋਣ ਵਾਸਤੇ ਪੁੱਜ ਰਹੀਆਂ ਹਨ। ਸਾਵਣ ਅਸ਼ਟਮੀਂ ਦੇ ਸਬੰਧ ਵਿੱਚ 1 ਅਗਸਤ ਦਿਨ ਸ਼ੁੱਕਰਵਾਰ ਨੂੰ ਕਪੂਰ ਪਿੰਡ ਮੰਦਿਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਨਿਰੰਕਾਰ ਸਿੰਘ ਮੀਤ ਪ੍ਰਧਾਨ, ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਇਨ੍ਹਾਂ ਸਮਾਗਮਾਂ ਸਬੰਧੀ ਪਹਿਲਾ ਹਵਨ ਜੱਗ ਕਰਵਾਇਆ ਜਾਵੇਗਾ। ਉਪਰੰਤ ਕੰਜ਼ਕਾਂ ਦਾ ਪੂਜਨ ਹੋਵੇਗਾ ਅਤੇ ਇਸ ਮੌਕੇ ਪੁੱਜੇ ਵੱਖ ਵੱਖ ਕਲਾਕਾਰ ਸੰਗਤਾਂ ਨੂੰ ਮਹਾਂਮਾਈ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ ਉਪਰੰਤ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ। ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੇਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਦੇ ਸਮੂਹ ਮੈਂਬਰਾਂ ਤੇ ਸੇਵਾਦਾਰਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਪੁੱਜਣ ਦੀ ਅਪੀਲ ਕੀਤੀ ਹੈ।
0 Comments