ਜਲੰਧਰ, 13 ਜੁਲਾਈ (ਅਮਰਜੀਤ ਸਿੰਘ, ਦਲਬੀਰ ਸਿੰਘ ਜੰਡੂ ਸਿੰਘਾ)- ਸਮਾਜ ਸੇਵਾ ਸੋਸਾਇਟੀ ਪ੍ਰੀਤ ਨਗਰ ਲਾਡੋਵਾਲੀ ਰੋਡ ਵੱਲੋਂ 262ਵਾਂ ਰਾਸ਼ਨ ਵੰਡਸਮਾਗਮ ਐਸਡੀ ਫਲਣਵਾਲ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਕਰਵਾਇਆ ਗਿਆ ਜਿਸ ਵਿੱਚ 21 ਵਿਧਵਾ ਤੇ ਬੇਸਹਾਰਾ ਔਰਤਾਂ ਨੂੰ ਰਾਸ਼ਨ ਦਿੱਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਜਿਲਾ ਪ੍ਰਧਾਨ ਜਲੰਧਰ ਆਮ ਆਦਮੀ ਪਾਰਟੀ ਤੇ ਜਿਲਾ ਯੋਜਨਾ ਬੋਰਡ ਜਲੰਧਰ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਅਤੇ ਸਮਾਜ ਸੇਵਕ ਤੇ ਆਮ ਆਦਮੀ ਪਾਰਟੀ ਦੇ ਆਗੂ ਨੌਰਥ ਹਲਕਾ ਜੋਗਿੰਦਰ ਪਾਲ ਸ਼ਰਮਾ ਮੁੱਖ ਤੌਰ ਤੇ ਪਹੁੰਚੇ ਇਸ ਮੌਕੇ ਤੇ ਸੁਸਾਇਟੀ ਦੇ ਚੇਅਰਮੈਨ ਕਮਲ ਕੁਮਾਰ ਭੁੰਬਲਾ ਨੇ ਆਏ ਮਹਿਮਾਨਾਂ ਨੂੰ ਆਪਣੀ ਸੁਸਾਇਟੀ ਬਾਰੇ ਦੱਸਿਆ ਅਤੇ ਕੀ ਕੀ ਕੰਮ ਕਰਦੀ ਹੈ ਸੋਸਾਇਟੀ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਜ ਸੇਵਕ ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਜੋ ਕੰਮ ਸਰਕਾਰਾਂ ਦਾ ਹੈ ਉਹ ਤੁਹਾਡੇ ਵਰਗੇ ਲੋਕ ਕਰ ਰਹੇ ਹਨ ਮੈਂ ਵੀ ਤੁਹਾਡੀ ਸੋਸਾਇਟੀ ਨਾਲ ਜੁੜਨਾ ਚਾਹੁੰਦਾ ਹਾਂ ਅਤੇ ਮੈਂ ਵੀ ਆਪਣੀ ਨੇਕ ਕਮਾਈ ਚੋਂ ਕੁਝ ਹਿੱਸਾ ਇਸ ਤਰ ਸਮਾਜ ਭਲਾਈ ਦੇ ਕੰਮ ਕਰ ਸਕਾਂ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਨਾਲ ਹੀ ਉਹਨਾਂ ਕਿਹਾ ਕਿ ਮੈਨੂੰ ਇਹ ਸੁਸਾਇਟੀ ਜੋ ਵੀ ਸੇਵਾ ਲਾਏਗੀ ਮੈਂ ਉਸ ਸੇਵਾ ਨੂੰ ਮਨ ਧਨ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਇਸ ਮੌਕੇ ਉਹਨਾਂ ਦੇ ਨਾਲ ਸੈਂਟਰਲ ਹਲਕਾ ਦੇ ਸੰਗਠਨ ਇੰਚਾਰਜ ਗੁਰਚਰਨ ਸਿੰਘ ਸੰਧੂ ਅਤੇ ਬਲਾਕ ਪ੍ਰਧਾਨ ਮਨੀਸ਼ ਸ਼ਰਮਾ ਹਾਜਰ ਸਨ
ਪ੍ਰੋਗਰਾਮ ਦੇ ਅੰਤ ਵਿੱਚ ਸੋਸਾਇਟੀ ਦੇ ਜਨਰਲ ਸਕੱਤਰ ਦਲਵੀਰ ਸਿੰਘ ਕਲੋਈਆ ਨੇ ਆਏ ਹੋਇਆ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਹਮੇਸ਼ਾ ਤੁਹਾਡੇ ਰੀਨੀ ਰਹਾਂਗੇ ਕਿ ਤੁਸੀਂ ਸਾਡੀ ਸੁਸਾਇਟੀ ਵਿੱਚ ਆਏ ਹੋ ਇਸ ਮੌਕੇ ਪ੍ਰਧਾਨ ਸੰਤੋਸ਼ ਵਰਮਾ, ਪਰਵੀਨ ਅਬਰੋਲ, ਰਾਣੀ ਸਰੀਨ, ਸੁਰਿੰਦਰ ਕੌਰ, ਸਤੀਸ਼ ਪ੍ਰੈਸ਼ਰ, ਰਾਜੀਵ ਸੰਗਰ ,ਸੁਭਾਸ਼ ਸੁਧੇੜਾ ਸੰਜੇ ਮਹਿਰਾ, ਪਰਮਿੰਦਰ ਸਿੰਘ, ਗੁਰਚਰਨ ਸਿੰਘ ਵਿਕਰ, ਵਰਮਾ ਜੀ,ਨਰਿੰਦਰ ਕੌਰ, ਅਨੂ ਸ਼ਰਮਾ, ਨੀਲਮ ਝੰਡਿਆਲ, ਰੇਖਾ ਪਸਰੀਜਾ ਸੰਜੀਵ ਕੁਮਾਰ ਅਤੇ ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਰਾਜੀਵ ਸੰਗਰ ਵੱਲੋਂ ਨਿਭਾਈ ਗਈ
0 Comments