ਆਦਮਪੁਰ 12 ਜੁਲਾਈ ( ਅਮਰਜੀਤ ਸਿੰਘ ਜੰਡੂ ਸਿੰਘਾ) - ਮਸਤ ਬਲੀ ਪੀਰ ਬਾਬਾ ਫੁੱਮਣ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ ਦੀ ਦੇਖ-ਰੇਖ ਹੇਠ ਨੇੜੇ ਪਾਣੀ ਵਾਲੀ ਟੈਂਕੀ, ਮਹੱਲਾ ਸਗਰਾਂ, ਆਦਮਪੁਰ ਵਿਖੇ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ l
ਇਸ ਮੌਕੇ ਸਵੇਰੇ 11 ਵਜੇ ਝੰਡੇ ਦੀ ਰਸਮ ਬਾਬਾ ਜਸਵਿੰਦਰ ਸਿੰਘ ਜੀ ਸ਼ਾਹਕੋਟ, ਦਰਬਾਰ ਸਾਈਂ ਜੁਮਲੇ ਸ਼ਾਹ ਜੀ ਉਦੇਸੀਆਂ ਤੋਂ ਗੁਰਨਾਮ ਸਿੰਘ, ਬਿਕਰ ਸਿੰਘ, ਨਰਿੰਦਰ ਕੁਮਾਰ ਅਤੇ ਹੋਰ ਮਹਾਂਪੁਰਸ਼ਾਂ ਵੱਲੋਂ ਅਦਾ ਕੀਤੀ ਗਈ ਅਤੇ 12 ਵਜੇ ਪੀਰਾਂ ਦਾ ਅਟੁੱਟ ਲੰਗਰ ਵਰਤਾਇਆ ਗਿਆ l ਮੇਲੇ ਦੌਰਾਨ ਇੱਕ ਅੰਗਹੀਣ ਵਿਅਕਤੀ ਨੂੰ ਟਰਾਈ ਸਾਈਕਲ ਵੀ ਭੇਂਟ ਕੀਤਾ ਗਿਆ l ਇਸ ਮੌਕੇ ਸਾਬਕਾ ਐਮ.ਐਲ.ਏ. ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪਵਨ ਕੁਮਾਰ ਟੀਨੂੰ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਾਮ ਜੀਤ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਵਿੱਤਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਜਬੰਸ, ਸਾਬਕਾ ਬੈਂਕ ਮੈਨੇਜਰ ਸੰਜੀਵ ਸ਼ਰਮਾਂ ਹੁਸ਼ਿਆਰਪੁਰ, ਸਰਪੰਚ ਸੰਦੀਪ ਮਾਹੀ ਲੜੋਈ, ਰਮੇਸ਼ ਕੁਮਾਰ ਲੜੋਈ, ਸੁਖਵਿੰਦਰ ਕੌਰ ਲਾਲੀ ਵਾਲਸਲ, ਪੁਨੀਤ ਕੌਰ, ਕੌਂਸਲਰ ਭੁਪਿੰਦਰ ਸਿੰਘ ਭਿੰਦਾ, ਸੁਰਿੰਦਰ ਸਿੱਧੂ, ਬਿਕਰਮ ਵਿੱਕੀ, ਸੰਜੀਵ ਗਾਂਧੀ ਜੋਗੀ ਲੰਬੜਦਾਰ ਚਰਨਜੀਤ ਸਿੰਘ ਸ਼ੇਰੀ, ਵਿਸ਼ਾਲ ਵਰਮਾ, ਅੰਮ੍ਰਿਤ ਸਿੰਘ, ਤਜਿੰਦਰ ਸਿੰਘ ਪਿੰਕੀ, ਵਿਜੇ ਯਾਦਵ, ਸੁਸ਼ੀਲ ਡੋਗਰਾ, ਰਵੀ ਸ਼ੰਕਰ ਬਾਂਸਲ, ਰਮਨ ਕੁਮਾਰ ਬੋਬੀ ਸਾਬਕਾ ਕੌਂਸਲਰ, ਦਸਵਿੰਦਰ ਕੁਮਾਰ, ਅਮਰਜੀਤ ਸਿੰਘ ਭੋਗਪੁਰੀਆ, ਹਰਵਿੰਦਰ ਸਿੰਘ ਰਾਣਾ, ਵਿਨੋਦ ਟੰਡਨ, ਗੁਲਸ਼ਨ ਦਿਲਬਾਗੀ, ਅਮਰੀਕ ਸਿੰਘ ਸਾਬੀ, ਅਤੇ ਹੋਰਨਾਂ ਵੱਲੋਂ ਦਰਬਾਰ ਵਿਖੇ ਆਪਣੀ ਹਾਜ਼ਰੀ ਲਗਵਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ l
0 Comments