ਮਨੁੱਖੀ ਅਧਿਕਾਰ ਮੰਚ ਵੱਲੋਂ ਐਡਵੋਕੇਟ ਮਨਜੀਤ ਕੌਰ ਦਾ ਕੀਤਾ ਚੰਗੇ ਕੰਮਾਂ ਬਦਲੇ ਵਿਸ਼ੇਸ਼ ਸਨਮਾਨ- ਡਾਕਟਰ ਖੇੜਾ


ਪਿਛਲੇ ਡੇਢ ਦਹਾਕੇ ਦੀ ਤਰ੍ਹਾਂ ਹੀ ਕਰਦੀ ਰਹਾਂਗੀ ਸਮਾਜ ਸੇਵਾ - ਮਨਜੀਤ ਕੌਰ

ਖਰੜ, 21 ਜੁਲਾਈ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਮੀਟੰਗ ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਸਥਿਤ ਲਾਂਡਰਾਂ ਰੋਡ ਖਰੜ ਵਿਖੇ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮਜੀ ਲਾਲ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ ਅਤੇ ਜਤਿੰਦਰ ਪਾਲ ਸਿੰਘ ਚੀਫ਼ ਮੀਡੀਆ ਕੰਨਟਰੋਲਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਪਿਛਲੇ ਡੇਢ ਦਹਾਕੇ ਤੋਂ ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਨਾਲ ਮਿਲ ਜੁਲ ਕੇ ਸਮਾਜ ਸੇਵਾ ਕਰਨ ਵਾਲ਼ੀ ਹੋਣਹਾਰ ਐਡਵੋਕੇਟ ਮਨਜੀਤ ਕੌਰ ਜ਼ਿਲ੍ਹਾ ਮੀਤ ਪ੍ਰਧਾਨ ਨੂੰ ਉਨ੍ਹਾਂ ਵੱਲੋਂ ਕੀਤੇ ਸਮਾਜ ਪ੍ਰਤੀ ਕੰਮਾਂ ਨੂੰ ਮੁੱਖ ਰੱਖ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਮਨਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਜੋ ਸਕੂਨ ਗਰੀਬ ਬੱਚਿਆਂ ਅਤੇ ਔਰਤਾਂ ਦੀ ਸੇਵਾ ਕਰਨ ਵਿੱਚ ਮਿਲਦਾ ਉਹ ਕਿਤੋਂ ਹੋਰ ਨਹੀਂ ਮਿਲ ਸਕਦਾ। ਮੈਂ ਪਹਿਲਾਂ ਦੀ ਤਰ੍ਹਾਂ ਹੋਰ ਵੀ ਵੱਧ ਚੜ੍ਹ ਕੇ ਇੰਨਸਾਨੀਅਤ ਦੀ ਸੇਵਾ ਕਰਦੀ ਰਹਾਂਗੀ। ਇਸ ਮੌਕੇ ਕੌਮੀ ਪ੍ਰਧਾਨ ਇਸਤਰੀ ਮੈਡਮ ਪ੍ਰਿਤਪਾਲ ਕੌਰ ਨੇ ਬੋਲਦਿਆਂ ਕਿਹਾ ਕਿ ਸੜਕ ਜਾਂ ਪਬਲਿਕ ਥਾਵਾਂ ਤੇ ਜਿਹੜੇ ਬੱਚੇ, ਬੁੱਢੇ ਅਤੇ ਔਰਤਾਂ ਭੀਖ ਮੰਗਦੀਆਂ ਹਨ ਉਨ੍ਹਾਂ ਨੂੰ ਨਗਦ ਰਾਸ਼ੀ ਦੇਣੀ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਤਾਂ ਹੀ ਬੱਚਿਆਂ ਦਾ ਅਪਹਰਣ ਹੋਣਾ ਬੰਦ ਹੋਵੇਗਾ, ਨਗਦ ਪੈਸਾ ਦੇਣ ਦੀ ਬਜਾਏ ਉਨ੍ਹਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇਵੋ ਜੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਚਨ ਸਿੰਘ ਜ਼ਿਲ੍ਹਾ ਉਪ ਚੇਅਰਮੈਨ, ਅਮਿਤ ਕੁਮਾਰ ਪ੍ਰਧਾਨ ਮੋਹਾਲੀ, ਨੀਤਿਸ਼ ਦੱਤਾ ਉਪ ਪ੍ਰਧਾਨ ਯੂਥ ਵਿੰਗ, ਸਨਦੀਪ ਕੌਰ ਚੇਅਰਪਰਸਨ ਇਸਤਰੀ ਵਿੰਗ, ਜਸਵਿੰਦਰ ਕੌਰ ਪ੍ਰਧਾਨ ਪਟਿਆਲਾ, ਸਿਮਰਨਜੀਤ ਕੌਰ ਉਪ ਚੇਅਰਪਰਸਨ, ਰਣਜੀਤ ਕੌਰ, ਕਾਕਾ ਸਿੰਘ ਅਡਵਾਈਜ਼ਰ ਆਰ ਟੀ ਆਈ ਸੈੱਲ, ਲਖਮੀਰ ਸਿੰਘ, ਗਿਆਨ ਜੀਤ ਸਿੰਘ ਅਤੇ ਮਨਦੀਪ ਕੌਰ ਪ੍ਰੋਗਰਾਮ ਸੈਕਟਰੀ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments