ਲਾਇਨ ਸੂਰੀ ਨੂੰ ਡਿਸਟ੍ਰਿਕਟ ਗਵਰਨਰ ਲਾਇਨ ਗੋਇਲ ਨੇ ਸ਼ਾਨਦਾਰ ਸੇਵਾਵਾਂ ਲਈ ਸੌਂਪਿਆ ਪ੍ਰਸ਼ੰਸਾ


ਫਗਵਾੜਾ 22 ਜੁਲਾਈ (ਸ਼ਿਵ ਕੌੜਾ)
ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰਮੈਨ ਲਾਇਨ ਸੰਜੀਵ ਸੂਰੀ ਨੂੰ ਪਿਛਲੇ ਸਾਲ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਚਾਰਟਰ ਪ੍ਰਧਾਨ ਵਜੋਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਬਟਾਲਾ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਲਾਇਨ ਸੰਜੀਵ ਸੂਰੀ ਨੇ ਦੱਸਿਆ ਕਿ ਇਹ ਸਮਾਗਮ ਡਿਸਟ੍ਰਿਕਟ 321-ਡੀ ਵੱਲੋਂ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਨਵੇਂ ਚੁਣੇ ਗਏ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਐਮ.ਜੇ.ਐਫ. ਦੇ ਅਮਰੀਕਾ ਤੋਂ ਵਾਪਸੀ ਮੌਕੇ ਉਨ੍ਹਾਂ ਦੇ ਸਨਮਾਨ ‘ਚ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਉਨ੍ਹਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਜਿਸ ਲਈ ਉਹ ਡਿਸਟ੍ਰਿਕਟ ਗਵਰਨਰ ਲਾਇਨ ਗੋਇਲ ਦੇ ਤਹਿ ਦਿਲੋਂ ਧੰਨਵਾਦੀ ਹਨ। ਲਾਇਨ ਸੂਰੀ ਨੇ ਕਿਹਾ ਕਿ ਇੱਕ ਲਾਇਨ ਮੈਂਬਰ ਦੇ ਤੌਰ ’ਤੇ ਉਨ੍ਹਾਂ ਨੇ ਹਮੇਸ਼ਾ ਕਲੱਬ ਦਾ ਮਾਣ ਵਧਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਹੁਣ ਉਹ ਰਿਜਨ ਚੇਅਰਮੈਨ ਦੀ ਨਵੀਂ ਜ਼ਿੰਮੇਵਾਰੀ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ। ਇਸ ਮੌਕੇ ਲਾਇਨ ਸੁਦੀਪ ਗਰਗ ਜੀਐਮਟੀ ਕੋਆਰਡੀਨੇਟਰ-321, ਲਾਇਨ ਕੈਲਾਸ਼ ਸਿੰਗਲਾ ਪੀਡੀਜੀ, ਲਾਇਨ ਬੀ.ਐਸ. ਕਾਲੜਾ, ਪੀਡੀਜੀ, ਲਾਇਨ ਐਸ.ਕੇ. ਪੁੰਜ ਪੀਡੀਜੀ, ਲਾਇਨ ਜੀ.ਐਸ. ਸੇਠੀ ਪੀਡੀਜੀ, ਲਾਇਨ ਰਾਜੀਵ ਕੁਕਰੇਜਾ ਪੀਡੀਜੀ, ਲਾਇਨ ਦਵਿੰਦਰ ਅਰੋੜਾ ਪੀਡੀਜੀ, ਲਾਇਨ ਹਰੀਸ਼ ਬੰਗਾ ਪੀਡੀਜੀ, ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਪੀਡੀਜੀ, ਲਾਇਨ ਰਾਜੀਵ ਖੋਸਲਾ ਪੀਡੀਜੀ-2 ਤੋਂ ਇਲਾਵਾ ਲਾਇਨ ਰਾਜੀਵ ਬਿਗ ਜੀਐਮਟੀ ਕੋਆਰਡੀਨੇਟਰ 321-ਡੀ, ਲਾਇਨ ਜਨਕ ਸਿੰਘ ਚੀਫ ਸੈਕਟਰੀ, ਲਾਇਨ ਕੇ.ਡੀ. ਸਿੰਘ ਚੀਫ ਕੋਆਰਡੀਨੇਟਰ ਵਿਜ਼ਨ, ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ), ਲਾਇਨ ਦਿਨੇਸ਼ ਖਰਬੰਦਾ ਸਕੱਤਰ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ, ਲਾਇਨ ਅਜੈ ਕੁਮਾਰ ਕੈਸ਼ੀਅਰ, ਲਾਇਨ ਸ਼ਸ਼ੀ ਕਾਲੀਆ ਪੀ.ਆਰ.ਓ., ਲਾਇਨ ਭੁਪਿੰਦਰ ਸਿੰਘ ਡਿਸਟ੍ਰਿਕਟ ਚੇਅਰਮੈਨ, ਲਾਇਨ ਬਲਵੀਰ ਚਿੰਗਾਰੀ ਡਿਸਟ੍ਰਿਕਟ ਪੀ.ਆਰ.ਓ., ਲਾਇਨ ਹਰਮੇਸ਼ ਲਾਲ ਕੁਲਥਮ ਡਿਸਟ੍ਰਿਕਟ ਚੇਅਰਮੈਨ, ਲਾਇਨ ਓ.ਪੀ.ਬੁਲਾਣੀ, ਲਾਇਨ ਸੰਜੀਵ ਗੁਪਤਾ ਆਦਿ ਹਾਜ਼ਰ ਸਨ।

Post a Comment

0 Comments