ਅਮਰਜੀਤ ਸਿੰਘ ਜੰਡੂ ਸਿੰਘਾ - ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀਟੀ ਰੋਡ ਚਹੇੜੂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਦੇ 68ਵੇਂ ਸਾਲਾਨਾ ਬਰਸੀ ਸਮਾਗਮ ਡੇਰੇ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਆਵਾਜ਼-ਏ-ਕੌਮ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 12 ਅਗਸਤ ਦਿਨ ਮੰਗਲਵਾਰ ਨੂੰ ਬਹੁਤ ਹੀ ਸਤਿਕਾਰ ਸਹਿਤ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਸੈਕਟਰੀ ਕਮਲਜੀਤ ਖੋਥੜਾ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਸਬੰਧੀ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲ ਸਜਾਏ ਜਾਣਗੇ/ ਜਿਸ ਵਿੱਚ ਰਾਗੀ ਜਥੇ, ਢਾਡੀ ਜੱਥੇ, ਤੇ ਪ੍ਰਚਾਰਕ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ/ ਇਸ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਡੇਰਾ ਚਹੇੜੂ ਦੀ ਸਮੂਹ ਮੈਨੇਜਮੈਂਟ ਨੇ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹੁਮ ਹੁਮਾ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।
0 Comments