ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਿਰ ਸੂਰੀਆ ਇੰਨਕਲੇਵ ਵਿਖੇ ਕ੍ਰਿਸ਼ਨ ਜਨਮ ਅਸ਼ਟਮੀਂ ਉਤਸਵ ਧੂਮਧਾਮ ਨਾਲ ਮਨਾਇਆ


ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਨੇ ਸ਼੍ਰੀ ਪਰਮਦੇਵਾ ਮੰਦਿਰ ਵਿਖੇ ਕ੍ਰਿਸ਼ਨ ਜਨਮ ਆਸ਼ਟਮੀਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ

    ਜਲੰਧਰ, 17 ਅਗਸਤ (ਅਮਰਜੀਤ ਸਿੰਘ)- ਸੂਰੀਆ ਇੰਨਕਲੇਵ ਜਲੰਧਰ ਵਿਖੇ ਸਥਿਤ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀਂ ਉਤਸਵ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਹ ਸਾਰੇ ਸਮਾਗਮ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਆਸ਼ੀਰਵਾਦ ਅਤੇ ਮੰਦਿਰ ਦੇ ਮੁੱਖ ਸੰਚਾਲਕ ਜਸਵਿੰਦਰ ਕੌਰ ਅੰਜੂ ਦੇਵਾ ਜੀ ਦੀ ਸਰਪ੍ਰਸਤੀ ਹੇਠ ਹੋਇਆ। ਸਮਾਗਮਾਂ ਦੇ ਸਾਰੇ ਪ੍ਰਬੰਧਾਂ ਦੀ ਦੇਖਭਾਲ ਨਰਿੰਦਰ ਸਿੰਘ ਸੋਨੂੰ ਜਨਰਲ ਸਕੱਤਰ ਅਤੇ ਨਿਰੰਕਾਰ ਸਿੰਘ ਉਪ ਪ੍ਰਧਾਨ ਅਤੇ ਹੋਰ ਸੇਵਾਦਾਰਾਂ ਨੇ ਕੀਤੀ। 

     


ਗਾਇਕ ਵਿਜੇ ਝੱਮਟ ਤੇ ਉਨ੍ਹਾਂ ਦੇ ਸਾਥੀਆਂ ਨੇ ਨੰਦ ਲਾਲਾ ਸ਼੍ਰੀ ਕਿ੍ਰਸ਼ਨ ਮਹਾਰਾਜ ਜੀ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਮੌਕੇ ਤੇ ਸਵੇਰ ਤੋਂ ਰਾਤ ਤੱਕ ਭੰਡਾਰਾ ਜਾਰੀ ਰਿਹਾ। 

     


ਇਸ ਸਮਾਗਮ ਮੌਕੇ ਤੇ ਕੇਂਦਰੀ ਹਲਕੇ ਤੋਂ ’ਆਪ’ ਇੰਚਾਰਜ ਨਿਤਿਨ ਕੋਹਲੀ, ਮੇਅਰ ਵਨੀਤ ਧੀਰ, ਵਾਰਡ ਨੰਬਰ 7 ਤੋਂ ਆਪ ਇੰਚਾਰਜ ਅਤੇ ਸੀਨੀਅਰ ਯੂਥ ਆਗੂ ਪ੍ਰਵੀਨ ਪਹਿਲਵਾਨ, ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾਂ, ਅਜਮੇਰ ਸਿੰਘ ਬਾਦਲ ਭਾਜਪਾ ਆਗੂ, ਕੌਂਸਲਰ ਪਤੀ ਲਗਨਦੀਪ ਸਿੰਘ ਅਤੇ ਕੌਂਸਲਰ ਨਵਦੀਪ ਕੌਰ, ਪ੍ਰਧਾਨ ਰਾਜੀਵ ਧਾਮੀਜਾ ਸੂਰੀਆ ਇੰਨਕਵੇਲ ਵੈਲਫੇਅਰ ਸੁਸਾਇਟੀ, ਕੋਸਲਰ ਰਾਜੀਵ ਲੰਮਾਂ ਪਿੰਡ, ਸ਼ੈਲੀ ਖੰਨਾਂ ਸਾਬਕਾ ਕੋਸਲਰ ਸੂਰੀਆ ਇੰਨਕਲੇਵ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਸ਼ੁਸ਼ੀਲ ਕੁਮਾਰ ਐਫ.ਆਰ.ਉ ਵਿਭਾਗ, ਰਜਿੰਦਰ ਸੈਣੀ ਨੇ ਵੀ ਉਚੇਚੇ ਤੋਰ ਤੇ ਸ਼ਿਰਕਤ ਕੀਤੀ। 

     ਇਨ੍ਹਾਂ ਸਾਰਿਆਂ ਨੂੰ ਦੇਵਾ ਜਸਵਿੰਦਰ ਕੌਰ ਅੰਜੂ ਜੀ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਗਿਆ।        ਸਮਾਗਮ ਮੌਕੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਵੀ ਮੇਅਰ ਵਨੀਤ ਧੀਰ ਅਤੇ ਨਿਤਿਨ ਕੋਹਲੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜਲੰਧਰ ਵਾਸੀਆਂ ਨੂੰ ਅਜਿਹੇ ਆਗੂਆਂ ’ਤੇ ਮਾਣ ਹੋਣਾ ਚਾਹੀਦਾ ਹੈ, ਜੋ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਸ਼ਹਿਰ ਨੂੰ ਪਹਿਲਾਂ ਕਦੇ ਵੀ ਵਨੀਤ ਧੀਰ ਵਰਗਾ ਮੇਅਰ ਅਤੇ ਨਿਤਿਨ ਕੋਹਲੀ ਵਰਗਾ ਆਗੂ ਨਹੀਂ ਮਿਲਿਆ।


Post a Comment

0 Comments