ਅਮਰਜੀਤ ਸਿੰਘ ਜੰਡੂ ਸਿੰਘਾ- ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ, ਜਲੰਧਰ (ਬਲਾਕ ਈਸਟ-1) ਵਿੱਚ ਬ੍ਰੇਕਥਰੂ ਟਰੱਸਟ ਅਤੇ ਚਾਨਣ ਰਿਸ਼ਮਾ ਪ੍ਰੋਗਰਾਮ ਦੀ ਚਾਰ ਮੈਂਬਰਾਂ ਦੀ ਵਿਸ਼ੇਸ਼ ਟੀਮ ਵਿੱਚ ਨਿਸ਼ਾ ਰਾਣੀ ਸਟੇਟ ਲੀਡ ਬ੍ਰੇਕਥਰੂ ਟਰੱਸਟ, ਨੈਨਾ ਚੌਧਰੀ ਸੀ.ਈ.ਓ. ਬ੍ਰੇਕਥਰੂ ਟਰੱਸਟ, ਹਰਜੋਤ ਸਿੰਘ ਜ਼ੋਨਲ ਲੀਡ ਚਾਨਣ ਰਿਸ਼ਮਾ ਪ੍ਰੋਗਰਾਮ ਆਦਿ ਹਾਜ਼ਰ ਸਨ।
ਇਸ ਦੌਰਾਨ ਟੀਮ ਨੇ ਚਾਨਣ ਰਿਸ਼ਮਾ ਪ੍ਰੋਗਰਾਮ ਦੀਆਂ ਮੁੱਖ ਗਤੀਵਿਧੀਆ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਅਤੇ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਲਿੰਗ ਸਮਾਨਤਾ ਦੇ ਵੱਖ-ਵੱਖ ਪੱਖਾਂ ਬਾਰੇ ਜਾਣੂ ਕਰਵਾਇਆ।
ਗ੍ਰੇਡ 6ਵੀਂ ਦੇ ਵਿਦਿਆਰਥੀਆਂ ਵੱਲੋਂ ਲਿੰਗ ਸਮਾਨਤਾ ’ਤੇ ਅੰਗੇਰਜੀ ਭਾਸ਼ਾ ਵਿੱਚ ਰੋਲ ਪਲੇ ਨੂੰ ਦੇਖ ਕੇ ਟੀਮ ਬਹੁਤ ਪ੍ਰਭਾਵਿਤ ਹੋਈ। ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਵੱਲੋਂ ਕੀਤੇ ਸਾਂਝੇ ਉੱਦਮ ਦੀ ਟੀਮ ਨੇ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਵੱਲੋਂ ਲਿੰਗ ਸਮਾਨਤਾ’ਤੇ ਗੀਤ ਅਤੇ ਕਵਿਤਾ ਵੀ ਪੇਸ਼ ਕੀਤੀ ਗਈ, ਜਿਸ ਨੇ ਟੀਮ ਨੂੰ ਪ੍ਰਭਾਵਿਤ ਕੀਤਾ। ਟੀਮ ਨੇ ਖੁਸ਼ੀ ਜਤਾਈ ਕਿ ਇਹ ਪ੍ਰੋਗਰਾਮ ਸਕੂਲ ਵਿੱਚ ਬਹੁਤ ਹੀ ਸਫਲਤਾਪੂਰਕ ਚੱਲ ਰਿਹਾ ਹੈ, ਜਿਸ ਲਈ ਸਕੂਲ ਦੇ ਅਧਿਆਪਕਾਂ ਦੀ ਮਿਹਨਤ, ਪ੍ਰਿੰਸੀਪਲ ਸ੍ਰੀ ਮਤੀ ਰੀਤੂ ਪੌਲ ਦੀ ਲੀਡਰਸ਼ਿਪ, ਅਤੇ ਸਾਡੇ ਮਾਣਯੋਗ ਡਾ. ਗੁਰਿੰਦਰਜੀਤ ਕੌਰ (ਡੀ.ਈ.ਓ. ਸੈਕੰਡਰੀ) ਦੀ ਵਿਜ਼ਨਰੀ ਸੋਚ ਨੂੰ ਸਰਾਹਣਾ ਮਿਲੀ। ਇਸ ਤੋਂ ਇਲਾਵਾ, ਗ੍ਰੇਡ 7 ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕ ਵੱਲੋਂ ਰਜ਼ੀਆ ਸੁਲਤਾਨ ’ਤੇ ਇੱਕ ਕਲਾਸਰੂਮ ਗਤਿਵਿਧੀ ਕਰਵਾਈ ਗਈ, ਜਿਸ ਨੇ ਟੀਮ ਨੂੰ ਮੋਹ ਲਿਆ। ਸਕੂਲ ਦੇੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਆਤਮ ਵਿਸ਼ਵਾਸ ਨੇ ਟੀਮ ਨੂੰ ਮੰਤ੍ਰਮੁਗਧ ਕਰ ਦਿਤਾ।
0 Comments