ਪਿੰਡ ਪਤਾਰਾ ਵਿਖੇ 2 ਅਕਤੂਬਰ ਨੂੰ ਮਨਾਇਆ ਜਾਵੇਗਾ ਦੁਸ਼ਹਿਰਾ ਉਤਸਵ, 60 ਫੁੱਟ ਉੱਚਾ ਰਾਵਨ ਦਾ ਫੂਕਿਆ ਜਾਵੇਗਾ ਪੁਤਲਾ


ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਪਤਾਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰਾ ਪੁਰਬ ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ, ਰਾਮ ਲੀਲਾ ਦੁਸ਼ਹਿਰਾ ਕਮੇਟੀ ਪਿੰਡ ਪਤਾਰਾ ਦੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ 2 ਅਕਤੂਬਰ ਦਿਨ ਵੀਰਵਾਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਦੁਸ਼ਹਿਰਾ ਉਤਸਵ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਤਹਿਤ 23 ਸਤੰਬਰ ਤੋਂ ਰਾਮ ਲੀਲਾ ਪਿੰਡ ਪਤਾਰਾ ਵਿਖੇ ਲਗਾਤਾਰ ਚੱਲ ਰਹੀ ਹੈ। ਜੋ ਕਿ ਲਗਾਤਾਰ 1 ਅਕਤੂਬਰ ਤੱਕ ਚੱਲੇਗੀ ਅਤੇ 2 ਅਕਤੂਬਰ ਨੂੰ ਦੁਸ਼ਹਿਰਾ ਉਤਸਵ ਮਨਾਇਆ ਜਾਵੇਗਾ। ਜਿਸ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ, ਲਸ਼ਮਣ ਜੀ, ਮਾਤਾ ਸੀਤਾ, ਸ਼੍ਰੀ ਹਨੂੰਮਾਨ ਜੀ, ਭਗਵਾਨ ਸ਼ਿਵ ਤੇ ਮਾਤਾ ਪਾਰਵਤੀ, ਰਾਵਣ, ਮੇਘਨਾਥ, ਕੁੰਬਕਰਨ, ਸ਼੍ਰੀ ਹਨੂੰਮਾਨ ਸੈਨਾਂ, ਸੁਘਰੀਵ, ਬਾਲੀ ਦੀਆਂ ਸੁੰਦਰ ਝਾਕੀਆਂ ਦੇਖਣਯੋਗ ਹੋਣਗੀਆਂ। ਪ੍ਰਬੰਧਕਾਂ ਨੇ ਦਸਿਆ ਕਿ ਇਸ ਮੌਕੇ ਕਰੀਬ 60 ਫੁੱਟ ਉੱਚਾ ਰਾਵਣ ਦਾ ਪੁਤਲਾ ਸ਼ਾਮ ਕਰੀਬ 6 ਵਜੇ ਸਾੜਿਆ ਜਾਵੇਗਾ। ਪ੍ਰਬੰਧਕਾਂ ਨੇ ਇਲਾਕੇ ਦੇ ਲੋਕਾਂ ਨੂੰ ਹੁੰਮਹੰੁਮਾਂ ਕੇ ਦੁਸ਼ਹਿਰਾ ਉਤਸਵ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

Post a Comment

0 Comments