ਪਿੰਜੌਰ, (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਰਜਿ: ਪੰਜਾਬ ਭਾਰਤ ਦੀ ਸਮੁੱਚੀ ਟੀਮ ਵਲੋਂ ਜ਼ਿਲ੍ਹਾ ਪੰਚਕੂਲਾ ਦੇ ਸ਼ਹਿਰ ਪਿੰਜੌਰ ਵਿਖੇ 25ਵਾਂ ਸਥਾਪਨਾ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵੱਲੋਂ ਕੇਕ ਕੱਟ ਕੇ ਮਨਾਇਆ ਗਿਆ। ਉਨ੍ਹਾਂ ਦੇ ਨਾਲ ਡਾਕਟਰ ਰਾਹੁਲ ਬੜਕੋਦੀਆ ਚੇਅਰਮੈਨ ਆਰ.ਟੀ.ਆਈ ਸੈੱਲ ਹਰਿਆਣਾ, ਮੁਖਤਿਆਰ ਸਿੰਘ ਮਹਿਤਾ ਪ੍ਰਧਾਨ ਸਟੇਟ ਹਰਿਆਣਾ, ਡੀ.ਐਫ.ਓ ਵਿਸ਼ਾਲ ਕੌਸ਼ਿਕ, ਕਿਰਪਾਲ ਸਿੰਘ ਬਿੱਟੂ ਜ਼ਿਲ੍ਹਾ ਚੇਅਰਮੈਨ ਰਜਨੀ ਬਾਲਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਬਲਵੀਰ ਸਿੰਘ ਚੀਮਾ ਪ੍ਰਧਾਨ ਪੰਜਾਬ, ਪਰਮਜੀਤ ਭੱਲੋਵਾਲ ਕੌਮੀ ਚੀਫ਼ ਅਡਵਾਈਜ਼ਰ ਆਰ.ਟੀ.ਆਈ ਸੈੱਲ, ਰੌਤਾਸ ਸਿੰਘ ਨਿਮਵਾਲ, ਸਾਰਾਹ ਚੌਹਾਨ ਚੇਅਰਪਰਸਨ ਇਸਤਰੀ ਵਿੰਗ ਹਰਿਆਣਾ, ਜਸਵੰਤ ਕੌਰ ਪ੍ਰਧਾਨ ਚੰਡੀਗੜ੍ਹ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਹੁਸਨ ਲਾਲ ਸੂੰਢ ਪਰਸਨਲ ਸੈਕਟਰੀ ਅਤੇ ਰਾਜਿੰਦਰ ਗੁਪਤਾ ਨਰਵਾਣਾ ਅਤੇ ਪਰਵੀਨ ਕੁਮਾਰ ਮੀਡੀਆ ਕੰਟਰੋਲਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਹੋਣਹਾਰ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਜਿਨ੍ਹਾਂ ਡਾਕਟਰ ਰਾਹੁਲ ਬਰਕੋਡੀਆ ਪੰਚਕੂਲਾ, ਐਸ.ਐਚ.ਓ ਬੱਚੂ ਸਿੰਘ ਪਿੰਜੌਰ, ਐਸ.ਆਈ ਦੇਵੀ ਦਿਆਲ ਪੀ ਐਸ ਕਾਲਕਾ, ਹੈੱਡ ਕਾਂਸਟੇਬਲ ਭੀਮ ਸਿੰਘ, ਇੰਸਪੈਕਟਰ ਸਨਦੀਪ ਸ਼ਰਮਾ ਨੂੰ ਐਚਆਰਐਮ ਅਵਾਰਡ 2026 ਨਾਲ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਐਸ ਐਚ ਓ ਬੱਚੂ ਸਿੰਘ ਨੇ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਮਾਣ ਸਨਮਾਨ ਦਿੱਤਾ ਗਿਆ ਹੈ ਅਸੀਂ ਹਮੇਸ਼ਾ ਇਮਾਨਦਾਰੀ ਅਤੇ ਲੋਕਾਂ ਦੀ ਹਰ ਪੱਖੋਂ ਸੇਵਾ ਕਰਦੇ ਰਹਾਂਗੇ।
ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਸੇਵਾ ਕਰਨ ਵਾਲੇ ਲੋਕ ਹਮੇਸ਼ਾ ਤੱਤਪਰ ਰਹਿੰਦੇ ਹਨ। ਸੰਸਥਾ ਵੱਲੋਂ ਹਮੇਸ਼ਾ ਹੀ ਜਾਗਰੂਕਤਾ ਫੈਲਾਉਣ ਲਈ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਮੀਟਿੰਗਾਂ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ। ਹੋਰਨਾਂ ਤੋਂ ਇਲਾਵਾ ਪੂਨਮ ਸੁਬਰਾਮਨੀਅਮ ਵਾਇਸ ਚੇਅਰਪਰਸਨ ਇਸਤਰੀ ਵਿੰਗ, ਐਡਵੋਕੇਟ ਰਣਜੀਤ ਸਿੰਘ ਚੀਫ਼ ਅਡਵਾਈਜ਼ਰ ਲੀਗਲ ਸੈੱਲ, ਕੁਨਾਲ ਧੀਮਾਨ ਚੇਅਰਮੈਨ ਚੰਡੀਗੜ੍ਹ, ਅਸ਼ਵਨੀ ਕੁਮਾਰ ਉਪ ਚੇਅਰਮੈਨ ਐਂਟੀ ਕ੍ਰਾਈਮ ਸੈੱਲ, ਡਾਕਟਰ ਅਮਰ ਸਿੰਘ ਬਲਾਕ ਕਾਲਕਾ, ਸਿਮਰਨ ਸਿੰਘ ਚੇਅਰਮੈਨ ਮੈਡੀਕਲ ਸੈੱਲ, ਵਿਪੁਲ ਖੁਰਾਨਾ ਚੇਅਰਮੈਨ ਯੂਥ ਵਿੰਗ, ਰੁਪਿੰਦਰ ਸਿੰਘ ਰਾਜੂ ਜ਼ਿਲ੍ਹਾ ਪ੍ਰਧਾਨ ਰੋਪੜ੍ਹ, ਰਾਜਵਿੰਦਰ ਕੌਰ ਚੇਅਰਪਰਸਨ ਬੁੱਧੀਜੀਵੀ ਸੈੱਲ, ਬਲਿਹਾਰ ਸਿੰਘ ਮੀਤ ਪ੍ਰਧਾਨ, ਪੰਕਜ਼, ਸੰਨਦੀਪ, ਬਲਜੀਤ ਸਿੰਘ ਅਤੇ ਹੁਸ਼ਿਆਰ ਸਿੰਘ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਸਟੇਜ ਦੀ ਜ਼ਿਮੇਵਾਰੀ ਗੁਰਮੀਤ ਸਿੰਘ ਭੜੀ ਨੇ ਬਾਖੂਬੀ ਨਿਭਾਈ ਗਈ। ਐਮ ਐਸ ਮਹਿਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।


0 Comments