ਨੰਗਲੀ ਵਾਲੇ ਸੰਤ ਮਹਾਂਪੁਰਸ਼ਾਂ ਤੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਲਿਆ ਅਸ਼ੀਰਵਾਦ

 


ਜਲੰਧਰ, 6 ਫਰਵਰੀ (ਅਮਰਜੀਤ ਸਿੰਘ)-
ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਡੇਰਾ ਸ਼੍ਰੀ ਨਿਜਾਤਮ ਸੇਵਾ ਸਦਨ ਨੰਗਲੀ ਵਾਲੇ ਸੰਤ ਮਹਾਂਪੁਰਸ਼ਾਂ ਦੇ ਜਲਧੰਰ ਫੇਰੀ ਦੌਰਾਨ ਭਾਜਪਾ ਆਗੂ ਕਮਲਜੀਤ ਸਿੰਘ ਫਲੋਰਾ ਰਾਮਾਮੰਡੀ ਦੇ ਗ੍ਰਹਿ ਵਿਖੇ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਉਨ੍ਹਾਂ ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਤੱਲ੍ਹਣ, ਸ. ਬਲਵੀਰ ਸਿੰਘ ਨੰਗਲ ਫਤਿਹ ਖਾਂ ਨੇ ਅਸ਼ੀਰਵਾਦ ਲਿਆ। ਇਸ ਮੌਕੇ ਸ੍ਰੀ  ਵਿਜੇ ਸਾਂਪਲਾ ਨੇ ਦੱਸਿਆ ਕਿ ਡੇਰਾ ਸ੍ਰੀ ਨਿਜਾਤਮ ਸੇਵਾ ਸਦਨ ਨੰਗਲੀ ਵਾਲਿਆ ਦੇ ਵੱਖ-ਵੱਖ ਸਥਾਨਾਂ ਤੇ ਡੇਰੇ ਸਥਾਪਿਤ ਤੇ ਹਨ। ਇਹ ਡੇਰਾ ਜਿੱਥੇ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨਿਭਾ ਰਹੇ ਹਨ ਉੱਥੇ ਸਿਹਤ ਅਤੇ ਸਿੱਖਿਆ ਖੇਤਰ ਦੀ ਵੀ ਨਿਸ਼ਕਾਮ ਸੇਵਾ ਕਰ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਡੇਰਾ ਸ੍ਰੀ ਨੰਗਲੀ ਵਾਲੇ ਸੰਤ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਬਹੁਤ ਹੀ ਸਭਾਗਾ ਨਾਲ ਪ੍ਰਾਪਤ ਹੁੰਦਾ ਹੈ। ਇਸ ਮੌਕੇ ਸੰਤ ਮਹਾਂਪੁਰਸ਼ਾ ਨੇ ਅਸ਼ੀਰਵਾਦ ਦਿੰਦਿਆ ਸਭ ਦੀ ਸਿਹਤ ਦੀ ਤੰਦਰੁਸਤੀ ਅਤੇ ਦਿਲ ਦੀਆਂ ਮਨੋ ਕਾਮਨਾਂ ਪੂਰੀਆ ਹੋਣ ਦੀ ਅਰਦਾਸ ਕੀਤੀ। ਇਸ ਮੌਕੇ ਭਾਜਪਾ ਆਗੂ ਕਮਲਜੀਤ ਸਿੰਘ ਫਲੋਰਾ ਰਾਮਾਮੰਡੀ ਵੱਲੋ ਉਨਾਂ ਦੇ ਗ੍ਰਹਿ ਵਿਖੇ ਡੇਰਾ ਸ੍ਰੀ ਨਿਜਾਤਮ ਸੇਵਾ ਸਦਨ ਨੰਗਲੀ ਵਾਲੇ ਸਾਰੇ ਸੰਤ ਮਹਾਂਪੁਰਸ਼ਾਂ ਦਾ ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ, ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਅਤੇ ਬਲਵੀਰ ਸਿੰਘ  ਨੰਗਲ ਫਤਿਹ ਖਾਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।

Post a Comment

0 Comments