ਜਲੰਧਰ (ਅਮਰਜੀਤ ਸਿੰਘ, ਕਰਮਵੀਰ ਸਿੰਘ)- ਜੋਰਡਨ ਐਗਰੋ ਅਤੇ ਜੈਨ ਇਰੀਗੇਸ਼ਨ ਸਿਸਟਮ ਲਿਮਿਟਡ ਕੰਪਨੀ ਜਲਗਾਉ ਮਹਾਰਾਸ਼ਟਰ ਸਵ. ਪਦਮਸ਼੍ਰੀ ਭਵਰ ਲਾਲ ਹੀਰਾ ਲਾਲ ਜੈਨ ਅਤੇ ਸਵ, ਸ.ਝਰਮਲ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ੇਸ਼ ਧਰਤੀ ਬਚਾਓ, ਪਾਣੀ ਬਚਾਓ ਮਿਸ਼ਨ ਸਬੰਧੀ ਵਿਸ਼ੇਸ਼ ਕਿਸਾਨ ਜਾਗਰੂਕਤਾ ਸੈਮੀਨਾਰ ਪਿੰਡ ਜੰਡੂ ਸਿੰਘਾ ਜਿਲ੍ਹਾ ਜਲੰਧਰ ਵਿਖੇ ਲਗਵਾਇਆ ਗਿਆ। ਇਸ ਮੌਕੇ ਐਮ.ਡੀ ਜਗਤਾਰ ਸਿੰਘ ਗੁਰਬਾਜ ਫਾਰਮ ਮਸ਼ੀਨਰੀ ਵੱਲੋ ਜੋਰਡਨ ਐਗਰੋ ਜੰਡੂ ਸਿੰਘਾ ਵਿਖੇ ਆਪਣੀ ਨਵੀਂ ਸਬ ਬਰਾਂਚ ਦਾ ਉਦਘਾਟਨ ਕੀਤਾ ਗਿਆ ਅਤੇ ਮਸ਼ੀਨਰੀ ਸਬੰਧੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਸਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ, ਹਨੀ ਜੋਸ਼ੀ ਜੰਡੂ ਸਿੰਘਾ, ਹਰਿੰਦਰ ਸਿੰਘ ਅਤੇ ਟੀਵੀ ਰੇਡੀਓ ਐਂਕਰ ਚਰਨਜੀਤ ਸਿੰਘ ਜੋਗੀ ਵੱਲੋ ਸੈਮੀਨਾਰ ਮੌਕੇ ਪਹੁੰਚਣ ਵਾਲੇ ਕਿਸਾਨਾਂ ਨੂੰ ਜਿੱਥੇ ਖੇਤੀਬਾੜੀ ਅਤੇ ਪਾਣੀ ਬਚਾਓ, ਧਰਤੀ ਬਚਾਓ ਵਿਸ਼ੇ ਤੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਉੱਥੇ ਹੀ ਜੈਨ ਇਰੀਗੇਸ਼ਨ ਜਲਗਾਉ ਮਹਾਰਾਸ਼ਟਰਾ ਦੇ ਇੰਜਨੀਅਰ ਸੋਰਵ ਸ਼ਰਮਾ ਵੱਲੋਂ ਇਸ ਮੌਕੇ ਡਰਿੰਪ ਸਿਸਟਮ ਸੰਚਾਈ, ਟਿਸ਼ੂ ਕਲਚਰ ਸੰਚਾਈ, ਪਾਈਪ ਫੈਕਟਰੀਆ, ਜੂਸ ਫੈਕਟਰੀਆਂ ਅਤੇ ਨਰਸਰੀ ਪੌਦਿਆਂ ਅਤੇ ਹੋਰ ਐਗਰੀਕਲਚਰ ਮਸ਼ੀਨਰੀ ਅਤੇ ਕਿਸਾਨਾਂ ਨੂੰ ਮਿਲ ਰਹੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਹੁੰਚੇ ਇਲਾਕੇ ਤੋਂ ਸੈਂਕੜੇ ਕਿਸਾਨਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਅਤੇ ਵੱਖ-ਵੱਖ ਕੰਪਨੀਆਂ ਵੱਲੋਂ ਲਗਾਈ ਗਈ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕੀਤੀ ਅਖੀਰ ਪਰਮਜੀਤ ਸਿੰਘ ਪੰਮਾ ਜੋਰਡਨ ਐਗਰੋ ਜੰਡੂ ਸਿੰਘਾ, ਨਿਰਮਲ ਸਿੰਘ ਅਤੇ ਕਰਮਵੀਰ ਸਿੰਘ ਸੀਨੀਅਰ ਪੱਤਰਕਾਰ ਵੱਲੋਂ ਆਏ ਹੋਏ ਕਿਸਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਮੌਕੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਉਹਨਾਂ ਤੋਂ ਇਲਾਵਾ ਸੁਚੇਤ ਸਿੰਘ ਸੀਨੀਅਰ ਮੈਨੇਜਰ ਗੁਰਬਾਜ ਫਾਰਮ ਮਸ਼ੀਨਰੀ, ਗੁਰਪਾਹਲ ਸਿੰਘ ਮਹਿੰਦਰਾ ਟਰੈਕਟਰ ਜਲੰਧਰ, ਡਾਕਟਰ ਨਿਰਮਲ ਕੌਲ ਪ੍ਰਧਾਨ ਦੁਆਬਾ ਸਰਪੰਚ ਯੂਨੀਅਨ ਆਦਮਪੁਰ, ਲਖਵੀਰ ਸਿੰਘ ਹਜਾਰਾ ਜ਼ਿਲਾ ਪਰਿਸ਼ਦ ਮੈਂਬਰ, ਹੈਪੀ ਪਧਿਆਣਾ ਜ਼ਿਲ੍ਹਾ ਪਰਿਸ਼ਦ ਮੈਂਬਰ, ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ, ਸਰਪੰਚ ਰਸ਼ਪਾਲ ਸਿੰਘ, ਧਰਮਪਾਲ ਲੇਸੜੀਵਾਲ, ਕੁਲਵਿੰਦਰ ਬਾਘਾ ਸਮਾਜ ਸੇਵਕ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਤੋਂ ਹਰਵਿੰਦਰ ਸਿੰਘ ਮਾਹਲ ਸੀਨੀਅਰ ਮੀਤ ਪ੍ਰਧਾਨ ਰਾਜੇਵਾਲ ਜਿਲ੍ਹਾ ਜਲੰਧਰ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਰਣਜੀਤ ਸਿੰਘ ਪ੍ਰਧਾਨ ਆਦਮਪੁਰ, ਰਣਜੀਤ ਸਿੰਘ ਬੈਂਸ ਵਾਈਸ ਪ੍ਰਧਾਨ ਆਦਮਪੁਰ, ਜੋਗਿੰਦਰ ਪਾਲ ਸਿੰਘ ਵਾਈਸ ਪ੍ਰਧਾਨ ਆਦਮਪੁਰ, ਹਰਜੀਤ ਸਿੰਘ ਪਟਵਾਰੀ ਪਹੁੰਚੇ, ਬਲਜੀਤ ਸਿੰਘ ਪਧਿਆਣਾ ਲੰਬੜਦਾਰ, ਭੁਪਿੰਦਰ ਸਿੰਘ ਭਿੰਦਾ ਕੌਂਸਲਰ, ਅਜੇ ਸੰਗਾਰੀ, ਗੁਰਪ੍ਰੀਤ ਸਿੰਘ ਅਤੇ ਡਾਕਟਰ ਪ੍ਰਤਾਪ ਸਿੰਘ, ਮਨਜਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
0 Comments