ਨਾਂਮਵਰ ਸ਼ਖਸ਼ੀਅਤਾਂ ਨੇ ਜਥੇਦਾਰ ਸੁਰਜੀਤ ਸਿੰਘ ਚੀਮਾ ਨੂੰ ਨੱਮ੍ਹ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ

ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਹੋਈ ਅੰਤਿਮ ਸੰਸਕਾਰ ਦੀ ਰਸਮ

ਅਮਰਜੀਤ ਸਿੰਘ ਜੰਡੂ ਸਿੰਘਾ- ਜ਼ੀ.ਟੀ.ਬੀ ਸਕੂਲ ਪਿੰਡ ਹਜ਼ਾਰਾ ਦੇ ਸਕੱਤਰ ਸ. ਸੁਰਜੀਤ ਸਿੰਘ ਚੀਮਾ ਜਿਨ੍ਹਾਂ ਦਾ ਬੀਤੇ ਦਿਨ ਸਵਰਗਵਾਸ ਹੋ ਗਿਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਅੱਜ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਹੋਈ। ਇਸ ਮੌਕੇ ਪਹਿਲਾ ਗ੍ਰੰਥੀ ਸਿੰਘ ਵੱਲੋਂ ਸ. ਸੁਰਜੀਤ ਸਿੰਘ ਚੀਮਾ ਦੀ ਸੰਸਕਾਰ ਦੀ ਰਸਮ ਦੀ ਅਰਦਾਸ ਕੀਤੀ ਗਈ। ਉਪਰੰਤ ਸ. ਸੁਰਜੀਤ ਸਿੰਘ ਚੀਮਾ ਨੂੰ ਮੁੱਖ ਅਗਨੀ ਦੇਣ ਦੀ ਰਸਮ ਉਨ੍ਹਾਂ ਦੇ ਸਪੱਤਰ ਹਰਸ਼ਰਨ ਸਿੰਘ ਚੀਮਾ, ਰਵਿੰਦਰਪਾਲ ਸਿੰਘ ਚੀਮਾ ਤੇ ਪੋਤਰੇ ਜੁਗਰਾਜ ਸਿੰਘ ਚੀਮਾ ਵੱਲੋਂ ਨਿਭਾਈ ਗਈ। ਸੰਸਕਾਰ ਦੀ ਰਸਮ ਮੌਕੇ ਤੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਐਮ.ਪੀ ਮਹਿੰਦਰ ਸਿੰਘ ਕੇ.ਪੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਵਿਧਾਇਕ ਕੇ.ਡੀ ਭੰਡਾਰੀ, ਨਿਤਿਨ ਭਗਤ, ਕੁਲਵੰਤ ਸਿੰਘ ਮੰਨਣ ਐਸ.ਜੀ.ਪੀ,ਸੀ ਮੈਂਬਰ, ਇਕਬਾਲਪ੍ਰੀਤ ਸਿੰਘ ਸਾਬਕਾ ਡੀ.ਜੀ.ਪੀ, ਉਪਿੰਦਰ ਸਿੰਘ ਘੁੰਮਣ ਸਾਬਕਾ ਐਸਐਸਪੀ, ਬੇਅੰਤ ਸਿੰਘ ਸਰਹੱਦੀ ਸੰਪਾਦਕ ਸਿਮਰਨ ਵੀਕਲੀ, ਗੁਰਭਜਨ ਸਿੰਘ ਗਿੱਲ ਸਾਹਿੱਤਕਾਰ ਲੁਧਿਆਣਾ, ਅਮਰਜੀਤ ਸਿੰਘ ਕਿਸ਼ਨਪੁਰਾ, ਮਹਿੰਦਰ ਸਿੰਘ ਬਿਨਾਕਾ, ਹਰਜੀਤ ਕੌਰ ਤਲਵੰਡੀ, ਡਾ. ਪਰਮਜੀਤ ਸਿੰਘ ਮਰਵਾਹ, ਜਸਵਿੰਦਰ ਸਿੰਘ ਧੋਗੜੀ, ਤਜਿੰਦਰ ਸਿੰਘ ਪ੍ਰਦੇਸੀ, ਯਾਦਵਿੰਦਰ ਸਿੰਘ ਰੰਧਾਵਾ, ਤਜਿੰਦਰ ਸਿੰਘ ਸੋਹਲ, ਅਮਰਜੀਤ ਸਿੰਘ, ਸਰਬਜੀਤ ਸਿੰਘ ਕਾਹਲੋਂ, ਨਰਿੰਦਰ ਸਿੰਘ ਰੌਕੀ, ਆਰ.ਕੇ ਗਾਂਧੀ, ਬੱਬੂ ਪਾਇਲਟ, ਇੰਦਰਪਾਲ ਸਿੰਘ, ਡਾ. ਨੇਹਾ, ਹਰਜੀਤ ਸਿੰਘ ਐਡਵੋਕੇਟ, ਚਰਨਜੀਤ ਸਿੰਘ ਸਰਾਫ, ਬਲਵਿੰਦਰ ਸਿੰਘ ਸਰਾਫ, ਕੁਲਵੰਤਵੀਰ ਸਿੰਘ ਵੱਲੋਂ ਸ. ਸੁਰਜੀਤ ਸਿੰਘ ਚੀਮਾ ਦੇ ਸਪੁੱਤਰ ਹਰਸ਼ਰਨ ਸਿੰਘ ਚੀਮਾ, ਰਵਿੰਦਰਪਾਲ ਸਿੰਘ ਚੀਮਾ ਤੇ ਪੋਤਰੇ ਜੁਗਰਾਜ ਸਿੰਘ ਚੀਮਾ, ਭਰਾ ਜਸਵਿੰਦਰ ਸਿੰਘ, ਹਰਪਾਲ ਸਿੰਘ ਚੀਮਾ, ਰਾਜਵੀਰ ਸਿੰਘ ਬਾਜਵਾ, ਭੁਪਿੰਦਰ ਸਿੰਘ ਮੱਕੜ, ਜਸਵਿੰਦਰ ਸਿੰਘ ਮੱਕੜ, ਇਕਬਾਲ ਸਿੰਘ ਢੀਡਸਾ, ਕੁਲਵਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਰਹੇਜਾ ਆਦਿ ਪਰਿਵਾਰਕ ਮੈਂਬਰਾਂ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ। 

ਇਥੇ ਦੱਸਣਯੋਗ ਹੈ ਕਿ ਸ. ਸੁਰਜੀਤ ਸਿੰਘ ਚੀਮਾ ਸਿੱਖ ਪੰਥ ਦੀ ਸਤਿਕਾਰਤ ਹਸਤੀ ਸਨ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ, ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਗੁਰੂ ਹਰਿਗੋਬਿੰਦ ਹਸਪਤਾਲ ਦੇ ਪਿਛਲੇ 50 ਸਾਲਾਂ ਤੋਂ ਵੱਧ ਸਮੇਂ ਤੱਕ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾਉਣ ਵਾਲੇ ਅਤੇ ਅਨੇਕਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਸਰਪ੍ਰਸਤੀ ਕਰਨ ਵਾਲੇ ਇਨਸਾਨ ਸਨ। ਜੋ ਕਿ 91 ਸਾਲ ਦੀ ਉਮਰ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਬਿਰਾਜੇ ਹਨ।

ਕੈਪਸ਼ਨ- ਸ. ਸੁਰਜੀਤ ਸਿੰਘ ਚੀਮਾ ਦੇ ਸੰਸਕਾਰ ਦੀ ਰਸਮ ਮੌਕੇ ਅਰਦਾਸ ਵਿੱਚ ਹਾਜ਼ਰ ਨਾਂਮਵਰ ਸ਼ਖਸੀਅਤਾਂ ਤੇ ਉਨ੍ਹਾਂ ਨੂੰ ਮੁੱਖ ਅਗਨੀ ਦਿੰਦੇ ਸਪੁੱਤਰ ਹਰਸ਼ਰਨ ਸਿੰਘ ਚੀਮਾ, ਰਵਿੰਦਰਪਾਲ ਸਿੰਘ ਚੀਮਾ ਤੇ ਪੋਤਰੇ ਜੁਗਰਾਜ ਸਿੰਘ ਚੀਮਾ, ਇੰਨਸੈਟ ਲਈ ਸ. ਸੁਰਜੀਤ ਸਿੰਘ ਚੀਮਾ ਦੀ ਤਸਵੀਰ।

Post a Comment

0 Comments