ਲੱਕੀ ਸਰਵਟਾ ਨੇ ਅਮਰਜੀਤ ਸਹੋਤਾ ਤੇ ਪਵਨਜੀਤ ਸਹੋਤਾ ਨੂੰ ਭਾਵਾਧਸ ‘ਚ ਕਰਵਾਇਆ ਸ਼ਾਮਿਲ



ਫਗਵਾੜਾ, 22 ਅਪ੍ਰੈਲ (ਸ਼ਿਵ ਕੌੜਾ)-
ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਦੀਆਂ ਹਦਾਇਤਾਂ ਅਨੁਸਾਰ ਸੰਗਠਨ ਨੂੰ ਵਿਸਥਾਰ ਦਿੰਦੇ ਹੋਏ ਅਮਰਜੀਤ ਸਹੋਤਾ (ਪਿ੍ਰੰਸ ਬੈਂਡ) ਅਤੇ ਪਵਨਜੀਤ ਸਹੋਤਾ ਨੂੰ ਭਾਵਾਧਸ ‘ਚ ਸ਼ਾਮਲ ਕਰਵਾਇਆ ਹੈ। ਲੱਕੀ ਸਰਵਟਾ ਦੇ ਉਪਰਾਲੇ ਸਦਕਾ ਉਹਨਾਂ ਨੂੰ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਵਲੋਂ ਭਾਵਾਧਸ ਦੀ ਮੁਢਲੀ ਮੈਂਬਰਸ਼ਿਪ ਦੇ ਕੇ ਸੰਗਠਨ ‘ਚ ਸ਼ਾਮਲ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਦੱਸਿਆ ਕਿ ਅਮਰਜੀਤ ਸਹੋਤਾ ਅਤੇ ਪਵਨਜੀਤ ਸਹੋਤਾ ਨੇ ਭਾਵਾਧਸ ਦੇ ਲੁਧਿਆਣਾ ਦਫਤਰ ਵਿਖੇ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵਾਲਮੀਕਿ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਤੋਂ ਪ੍ਰਭਾਵਿਤ ਹੁੰਦਿਆਂ ਭਾਵਧਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਉਹਨਾਂ ਦੱਸਿਆ ਕਿ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਭਾਵਾਧਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਸੰਗਠਨ ਵਿੱਚ ਸ਼ਾਮਲ ਹੋਏ ਅਮਰਜੀਤ ਸਹੋਤਾ ਅਤੇ ਪਵਨਜੀਤ ਸਹੋਤਾ ਨੇ ਕਿਹਾ ਕਿ ਭਾਵਾਧਸ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਵਾਲਮੀਕਿ ਸਮਾਜ ਵਿੱਚ ਪਹੁੰਚਾਇਆ ਜਾਵੇਗਾ ਅਤੇ ਸੰਗਠਨ ਦੀ ਮਜਬੂਤੀ ਲਈ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਅਸ਼ਵਨੀ ਭੀਲ ਰਾਸ਼ਟਰੀ ਪ੍ਰਚਾਰ ਮੰਤਰੀ, ਸ਼ਿਵ ਬਿਡਲਾਨ ਜਿਲ੍ਹਾ ਪ੍ਰਧਾਨ ਆਈ.ਟੀ. ਵਿੰਗ ਲੁਧਿਆਣਾ ਆਦਿ ਵੀ ਹਾਜਰ ਸਨ।

Post a Comment

0 Comments