ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ । ਸੈਸ਼ਨ ਦਾ ਆਰੰਭਿਕ ਸਮਾਗਮ ਸਕੂਲ ਦੇ ਸਕੱਤਰ ਸ. ਜਸਵਿੰਦਰ ਸਿੰਘ ਮਿਨਹਾਸ ਤੇ ਸਮੂਹ ਮੈਨੇਜਮੇਂਟ ਦਿਸ਼ਾ ਨਿਰਦੇਸ਼ ਹੇਠ ਕੀਤਾ ਗਿਆ । ਇਸ ਸੈਸ਼ਨ ਦੇ ਆਰੰਭਿਕ ਸਮਾਗਮ ਵਿੱਚ ਸਕੂਲ ਦੇ ਸਕੱਤਰ ਸ. ਜਸਵਿੰਦਰ ਸਿੰਘ ਮਿਨਹਾਸ, ਜੁਆਇੰਟ ਸਕੱਤਰ ਸ. ਹਰਸ਼ਰਨ ਸਿੰਘ ਚੀਮਾ, ਪ੍ਰਿੰਸੀਪਲ ਅਮਿਤਾਲ ਕੌਰ, ਅਧਿਆਪਕਾਂ ਅਤੇ ਸਮੂਹ ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਬੱਚਿਆਂ ਨੇ ਬੜੇ ਪ੍ਰੇਮ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ । ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਨ ਉਪਰੰਤ ਅਰਦਾਸ ਅਤੇ ਹੁਕਮਨਾਮੇ ਦੀ ਸੇਵਾ ਕੀਤੀ । ਸਕੂਲ ਦੇ ਸਕੱਤਰ ਸ. ਜਸਵਿੰਦਰ ਸਿੰਘ ਜੀ ਮਿਨਹਾਸ ਅਤੇ ਜੁਆਇੰਟ ਸਕੱਤਰ ਸ. ਹਰਸ਼ਰਨ ਸਿੰਘ ਚੀਮਾ ਨੇ ਬੱਚਿਆਂ ਨੂੰ ਨਵੇਂ ਸੈਸ਼ਨ ਦੀ ਆਰੰਭਤਾ ਦੀ ਵਧਾਈ ਦਿੱਤੀ ਅਤੇ ਪੜ੍ਹਾਈ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਵੀ ਹਿੱਸਾ ਲੈਣ ਲਈ ਕਿਹਾ | ਉਹਨਾਂ ਨੇ ਬੱਚਿਆਂ ਨੂੰ ਸਕੂਲ ਦੇ ਜ਼ਾਬਤੇ ਵਿੱਚ ਰਹਿਣ ਅਤੇ ਜ਼ਿੰਦਗੀ ਵਿੱਚ ਕਾਮਯਾਬ ਹੋ ਕੇ ਆਪਣੇ ਮਾਪਿਆਂ ਦਾ ਮਾਣ ਵਧਾਉਣ ਤੇ ਸਕੂਲ ਦਾ ਨਾਮ ਉੱਚਾ ਕਰਨ ਲਈ ਪ੍ਰੇਰਿਤ ਕੀਤਾ । ਅਖ਼ੀਰ ਵਿੱਚ ਸਭ ਬੱਚਿਆਂ,ਸਟਾਫ ਅਤੇ ਹਾਜ਼ਰ ਸੰਗਤਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ/
.jpg)
0 Comments