ਪਿੰਡ ਢੱਡੇ ਵਿਖੇ 32ਵਾਂ ਜੋੜ ਮੇਲਾ 18 ਜੂਨ ਦਿਨ ਵੀਰਵਾਰ ਨੂੰ

ਅਮਰਜੀਤ ਸਿੰਘ ਜੰਡੂ ਸਿੰਘਾ- ਮੁਕਾਮ ਸਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਗਿਆਰਵੀ ਵਾਲੀ ਸਰਕਾਰ ਦਾ 32ਵਾਂ ਜੋੜ ਮੇਲਾ ਪਿੰਡ ਢੱਡੇ (ਜਲੰਧਰ) ਵਿਖੇ 18 ਜੂਨ ਦਿਨ ਵੀਰਵਾਰ ਨੂੰ ਮੁੱਖ ਸੇਵਾਦਾਰ ਗਿਆਨੀ ਚਮਨ ਲਾਲ ਜੀ ਦੀ ਅਗਵਾਹੀ ਵਿੱਚ ਸਮੂਹ ਪਿੰਡ ਵਾਸੀ ਸੰਗਤਾਂ, ਗ੍ਰਾਮ ਪੰਚਾਇਤ ਅਤੇ ਐਨ.ਆਰ.ਵੀਰਾਂ ਦੇ ਸਹਿਯੋਗ ਕਰਵਾਇਆ ਜਾ ਰਿਹਾ ਹੈ।
       ਪ੍ਰੈਸ ਨੂੰ ਜਾਣਕਾਰੀ ਦਿੰਦੇ ਸੇਵਾਦਾਰ ਵਿਜੇ ਸੋਹਪਾਲ ਨੇ ਦਸਿਆ 18 ਜੂਨ ਦਿਨ ਵੀਰਵਾਰ ਨੂੰ ਨਿਸ਼ਾਨ ਸਾਹਿਬ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸਵੇਰੇ 11 ਵਜੇ ਅਦਾ ਕੀਤੀ ਜਾਵੇਗੀ। ਇਸ ਮੌਕੇ ਤੇ ਪੀਰਾਂ ਦੇ ਦਰਬਾਰ ਵਲੋਂ ਪਹਿਲੀ ਕਲਾਸ ਤੋਂ ਲੈ ਕੇ ਬਾਰਵੀ ਕਲਾਸ ਤੱਕ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ। ਰਾਤ ਦੇ ਸਮਾਗਮ ਮੌਕੇ 8 ਵਜੇ ਰਾਤ ਸੂਫੀ ਕਵਾਲ  ਅਸ਼ੀਸ਼ ਗਿੱਲ ਐਂਡ ਪਾਰਟੀ, 9 ਵਜੇ ਰਾਤ ਸੂਫੀ ਕਵਾਲ ਦਲੇਰ ਅਲੀ, 10 ਵਜੇ ਸੂਫੀ ਕਵਾਲ ਸਾਇਦਾ ਬੇਗਮ ਪੰਜਾਬ ਦੀ ਬੁਲੰਦ ਆਵਾਜ਼ ਅਤੇ 11 ਵਜੇ ਸਿੰਮੀ ਕਵੀਨ ਨਕਾਲ ਐਂਡ ਪਾਰਟੀ ਜਲੰਧਰ ਵਾਲੇ ਸੰਗਤਾਂ ਨੂੰ ਪੀਰਾਂ ਦੀ ਮਹਿਮਾ ਦਾ ਗੁਨਗਾਨ ਕਰਨਗੇ। ਵਿਜੇ ਕੁਮਾਰ ਸੋਹਪਾਲ ਨੇ ਦਸਿਆ 19 ਜੂਨ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਪੀਰਾਂ ਦੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਇਸ ਮੌਕੇ ਵੀਰਵਾਰ ਨੂੰ ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Post a Comment

0 Comments